ਉਮੀਦਵਾਰ ਨੇ ''ਪੁੱਤ'' ਤੋਂ ਪਵਾਈ ਵੋਟ ! ਵੱਡੀ ਲਾਪਰਵਾਹੀ ਮਗਰੋਂ ਸੋਲਾਪੁਰ ਦੇ ਚੋਣ ਅਧਿਕਾਰੀ ਤੇ ਪੁਲਸ ਮੁਲਾਜ਼ਮ ਸਸਪੈਂਡ

Saturday, Feb 14, 2026 - 12:44 PM (IST)

ਉਮੀਦਵਾਰ ਨੇ ''ਪੁੱਤ'' ਤੋਂ ਪਵਾਈ ਵੋਟ ! ਵੱਡੀ ਲਾਪਰਵਾਹੀ ਮਗਰੋਂ ਸੋਲਾਪੁਰ ਦੇ ਚੋਣ ਅਧਿਕਾਰੀ ਤੇ ਪੁਲਸ ਮੁਲਾਜ਼ਮ ਸਸਪੈਂਡ

ਮੁੰਬਈ- ਮਹਾਰਾਸ਼ਟਰ ਦੇ ਸੋਲਾਪੁਰ 'ਚ ਚੋਣ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਸੀ। ਇੱਥੇ ਇਕ ਉਮੀਦਵਾਰ ਨੇ ਚੋਣਾਂ ਦੌਰਾਨ ਆਪਣੇ 14 ਸਾਲਾ ਨਾਬਾਲਗ ਪੁੱਤਰ ਨੂੰ ਨਾ ਸਿਰਫ਼ ਪੋਲਿੰਗ ਬੂਥ ਦੇ ਅੰਦਰ ਜਾਣ ਦਿੱਤਾ, ਸਗੋਂ ਉਸ ਤੋਂ ਵੋਟ ਵੀ ਪਵਾਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਕ ਚੋਣ ਅਧਿਕਾਰੀ ਅਤੇ ਇਕ ਪੁਲਸ ਕਾਂਸਟੇਬਲ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਕੀ ਹੈ ਪੂਰਾ ਮਾਮਲਾ? 

ਜਾਣਕਾਰੀ ਅਨੁਸਾਰ ਇਹ ਘਟਨਾ 7 ਫਰਵਰੀ ਨੂੰ ਅਕਲੂਜ ਦੇ ਯਸ਼ਵੰਤ ਨਗਰ ਵੋਟਿੰਗ ਕੇਂਦਰ 'ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਕਮੇਟੀ ਦੀਆਂ ਚੋਣਾਂ ਦੌਰਾਨ ਵਾਪਰੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜੇ) ਦੇ ਉਮੀਦਵਾਰ ਅਰਜੁਨ ਸਿੰਘ ਮੋਹਿਤੇ ਪਾਟਿਲ ਦਾ ਪੁੱਤਰ ਵੋਟਿੰਗ ਰੂਮ ਦੇ ਅੰਦਰ ਉਨ੍ਹਾਂ ਦੇ ਬਿਲਕੁਲ ਕੋਲ ਖੜ੍ਹਾ ਦਿਖਾਈ ਦਿੱਤਾ ਅਤੇ ਉਸ ਨੇ ਕਥਿਤ ਤੌਰ 'ਤੇ ਈਵੀਐਮ (EVM) ਦਾ ਬਟਨ ਦਬਾਇਆ।

ਚੋਣ ਕਮਿਸ਼ਨ ਦੀ ਸਖ਼ਤ ਕਾਰਵਾਈ 

ਰਾਜ ਚੋਣ ਕਮਿਸ਼ਨ ਨੇ ਇਸ ਮਾਮਲੇ ਨੂੰ ਚੋਣ ਨਿਯਮਾਂ ਦੀ ਸਪੱਸ਼ਟ ਉਲੰਘਣਾ ਮੰਨਿਆ ਹੈ। ਮੁੱਢਲੀ ਰਿਪੋਰਟ ਦੇ ਆਧਾਰ 'ਤੇ ਚੋਣ ਡਿਊਟੀ 'ਚ ਲਾਪਰਵਾਹੀ ਵਰਤਣ ਲਈ ਪੋਲਿੰਗ ਅਫ਼ਸਰ ਅੰਨਾ ਸਾਵਤਾ ਬੁਢੇ ਅਤੇ ਪੁਲਸ ਕਾਂਸਟੇਬਲ ਗਜਾਨਨ ਸੀਤਾਰਾਮ ਰਾਜੂਤ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਅਨੁਸ਼ਾਸਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਉਮੀਦਵਾਰ ਖ਼ਿਲਾਫ਼ FIR ਦਰਜ 

ਚੋਣ ਕਮਿਸ਼ਨ ਨੇ ਦੱਸਿਆ ਕਿ ਇਸ ਮਾਮਲੇ 'ਚ ਉਮੀਦਵਾਰ ਮੋਹਿਤੇ ਪਾਟਿਲ ਦੇ ਖ਼ਿਲਾਫ਼ ਐੱਫਆਈਆਰ (FIR) ਦਰਜ ਕੀਤੀ ਗਈ ਹੈ। ਸੋਲਾਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇਸ ਸਬੰਧੀ ਤੱਥਾਂ 'ਤੇ ਅਧਾਰਿਤ ਵਿਸਥਾਰਤ ਰਿਪੋਰਟ ਜਲਦੀ ਤੋਂ ਜਲਦੀ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News