AK-47 ਨੂੰ ਖਿਡੌਣਾ ਦੱਸ ਮੁਲਜ਼ਮ ਨੂੰ ਦੇ''ਤੀ ਕਲੀਨ ਚਿੱਟ ! ਹੁਣ ਪੁਲਸ ਮੁਲਾਜ਼ਮ ਖ਼ਿਲਾਫ਼ ਹੋ ਗਿਆ ਵੱਡਾ ਐਕਸ਼ਨ
Monday, Apr 06, 2026 - 03:34 PM (IST)
ਬਿਜਨੌਰ (ਉੱਤਰ ਪ੍ਰਦੇਸ਼)- ਏਕੇ-47 ਰਾਈਫਲ ਅਤੇ ਹੱਥਗੋਲੇ (ਗ੍ਰਨੇਡ) ਦੇ ਪ੍ਰਦਰਸ਼ਨ ਨਾਲ ਜੁੜੇ ਵੀਡੀਓ ਦੇ ਵਾਇਰਲ ਹੋਣ ਦੇ ਮਾਮਲੇ 'ਚ ਦੋਸ਼ੀ ਨੂੰ ਕਲੀਨ ਚਿੱਟ ਦੇਣ 'ਤੇ ਇਕ ਪੁਲਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦੋਂ ਕਿ ਇਕ ਪੁਲਸ ਖੇਤਰ ਅਧਿਕਾਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਅਭਿਸ਼ੇਕ ਝਾਅ ਨੇ ਦੱਸਿਆ ਕਿ ਇਹ ਵੀਡੀਓ ਪਿਛਲੇ ਸਾਲ ਨਵੰਬਰ 'ਚ ਸਾਹਮਣੇ ਆਇਆ ਸੀ। ਵੀਡੀਓ 'ਚ ਮੇਰਠ ਦੇ ਮਵਾਨਾ ਖੇਤਰ ਦੇ ਸਥਲਾ ਪਿੰਡ ਦਾ ਵਾਸੀ ਆਕਿਬ, ਜੋ ਮੌਜੂਦਾ ਸਮੇਂ ਦੁਬਈ 'ਚ ਹੈ, ਕਥਿਤ ਤੌਰ 'ਤੇ ਏਕੇ-47 ਰਾਈਫਲ ਅਤੇ ਗ੍ਰਨੇਡ ਦਾ ਪ੍ਰਦਰਸ਼ਨ ਕਰਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾਂਗਲ ਥਾਣੇ 'ਚ ਸਬ ਇੰਸਪੈਕਟਰ ਵਿਨੋਦ ਕੁਮਾਰ ਨੇ ਮਾਮਲਾ ਦਰਜ ਕੀਤਾ ਸੀ। ਸਾਬਕਾ ਥਾਣਾ ਇੰਚਾਰਜ ਅਤੇ ਜਾਂਚ ਅਧਿਕਾਰੀ ਸਤੇਂਦਰ ਸਿੰਘ ਨੇ ਆਕਿਬ ਦਾ ਬਿਆਨ ਦਰਜ ਕਰ ਕੇ ਅੰਤਿਮ ਰਿਪੋਰਟ ਦਾਖਲ ਕੀਤੀ, ਜਿਸ 'ਚ ਕਿਹਾ ਗਿਆ ਕਿ ਵੀਡੀਓ 'ਚ ਦਿਖਾਏ ਗਏ ਹਥਿਆਰ ਖਿਡੌਣੇ ਸਨ। ਇਸ ਦੇ ਆਧਾਰ 'ਤੇ ਉਸ ਨੂੰ ਕਲੀਨ ਚਿੱਟ ਮਿਲ ਗਈ। ਪੁਲਸ ਅਨੁਸਾਰ, ਹਾਲੀਆ ਘਟਨਾਕ੍ਰਮ 'ਚ ਆਕਿਬ ਦੇ ਕੁਝ ਸ਼ੱਕੀ ਸੰਬੰਧ ਸਾਹਮਣੇ ਆਏ ਹਨ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਨੂੰ ਸੌਂਪ ਦਿੱਤੀ ਗਈ ਹੈ। ਐੱਸਪੀ ਅਭਿਸ਼ੇਕ ਝਾਅ ਨੇ ਦੱਸਿਆ ਕਿ ਸਾਬਕਾ ਥਾਣਾ ਇੰਚਾਰਜ ਅਤੇ ਜਾਂਚ ਅਧਿਕਾਰੀ ਸਤੇਂਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਪੁਲਸ ਖੇਤਰ ਅਧਿਕਾਰੀ ਨਿਤੇਸ਼ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
