LG ਮਨੋਜ ਸਿਨਹਾ ਨੇ ਸ਼ਹੀਦ ਪੁਲਸ ਅਧਿਕਾਰੀ ਦੀ ਪਤਨੀ ਨੂੰ ਸੌਂਪਿਆ ਨੌਕਰੀ ਦਾ ਨਿਯੁਕਤੀ ਪੱਤਰ
Thursday, Apr 02, 2026 - 02:29 PM (IST)
ਜੰਮੂ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਇਕ ਪੁਲਸ ਸਬ-ਇੰਸਪੈਕਟਰ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ। ਉਸ ਸਬ-ਇੰਸਪੈਕਟਰ ਦੀ 2 ਸਾਲ ਪਹਿਲਾਂ ਬਦਮਾਸ਼ਾਂ ਨਾਲ ਮੁਕਾਬਲੇ 'ਚ ਸ਼ਹੀਦ ਹੋ ਗਏ ਸੀ। ਇਕ ਅਧਿਕਾਰੀ ਨੇ ਦੱਸਿਆ ਕਿ 'ਜੰਮੂ ਕਸ਼ਮੀਰ ਮੁੜ ਵਸੇਬਾ ਯੋਜਨਾ 2022' ਦੇ ਅਧੀਨ ਇਹ ਨਿਯੁਕਤੀ ਪੱਤਰ ਸ਼ਹੀਦ ਸਬ-ਇੰਸਪੈਕਟਰ ਦੀਪਕ ਸ਼ਰਮਾ ਦੀ ਪਤਨੀ ਅਲਕਾ ਸ਼ਰਮਾ ਨੂੰ ਇੱਥੇ ਲੋਕ ਭਵਨ 'ਚ ਦਿੱਤਾ ਗਿਆ।
ਇਸ ਮੌਕੇ 'ਤੇ ਜੰਮੂ ਜ਼ੋਨ ਦੇ ਪੁਲਸ ਇੰਸਪੈਕਟਰ ਜਨਰਲ ਭੀਮ ਸੇਨ ਟੂਟੀ ਵੀ ਮੌਜੂਦ ਸਨ। ਉੱਪ ਰਾਜਪਾਲ ਨੇ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਅਤੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਸ਼ਰਮਾ ਨੇ ਅਪ੍ਰੈਲ 2024 'ਚ ਕਠੁਆ ਜ਼ਿਲ੍ਹੇ ਦੇ 'ਮੋਸਟ ਵਾਂਟੇਡ' ਬਦਮਾਸ਼ ਨਾਲ ਲੜਦੇ ਹੋਏ ਅਤੇ ਉਸ ਨੂੰ ਮਾਰਦੇ ਸਮੇਂ ਕਰਤੱਵ ਨਿਭਾਉਂਦੇ ਹੋਏ ਆਪਣਾ ਸਰਵਉੱਚ ਬਲੀਦਾਨ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
