ਦੁੱਧ ਪੀਣ ਨਾਲ ਕੈਂਸਰ ! ਮੂੰਹ ਮੋੜਨ ਲੱਗੇ ਲੋਕ, ਡਾਕਟਰ ਵੀ...
Wednesday, Jan 21, 2026 - 12:42 PM (IST)
ਵੈੱਬ ਡੈਸਕ- ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਹੈ ਕਿ ਦੁੱਧ ਸਿਹਤ ਲਈ ਸਭ ਤੋਂ ਜ਼ਰੂਰੀ ਹੈ, ਪਰ ਹਾਲ ਹੀ ਵਿੱਚ ਡਾਕਟਰਾਂ ਵੱਲੋਂ ਕੀਤੇ ਗਏ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ ਜਿਸ ਦੁੱਧ ਨੂੰ ਅਸੀਂ ਤਾਕਤ ਦਾ ਸਰੋਤ ਮੰਨਦੇ ਹਾਂ, ਉਹ ਕਈ ਹਾਲਤਾਂ ਵਿੱਚ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਇਮਿਊਨ ਸਿਸਟਮ 'ਤੇ ਪੈ ਰਿਹਾ ਬੁਰਾ ਅਸਰ
ਡਾਕਟਰ ਅਨੁਸਾਰ ਦੁੱਧ ਸਾਡੀ ਇਮਿਊਨਿਟੀ (ਬੀਮਾਰੀਆਂ ਨਾਲ ਲੜਨ ਦੀ ਸ਼ਕਤੀ) ਨੂੰ ਮਜ਼ਬੂਤ ਕਰਨ ਦੀ ਬਜਾਏ ਉਸ ਨੂੰ ਡੈਮੇਜ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰੀਰ ਵਿੱਚ ਸੋਜ (Inflammation): ਦੁੱਧ ਪੀਣ ਨਾਲ ਸਰੀਰ ਵਿੱਚ ‘ਇਨਫਲੇਮੇਸ਼ਨ’ ਵੱਧਦੀ ਹੈ।
ਕੈਂਸਰ ਨਾਲ ਸਬੰਧ: ਜਿੰਨੀ ਜ਼ਿਆਦਾ ਸਰੀਰ ਵਿੱਚ ਸੋਜ ਹੋਵੇਗੀ, ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਓਨੀ ਹੀ ਘੱਟ ਜਾਂਦੀ ਹੈ।
ਸਾਵਧਾਨੀ: ਜੇਕਰ ਕੈਂਸਰ ਹੋਣ ਤੋਂ ਬਾਅਦ ਦੁੱਧ ਬੰਦ ਕਰਨਾ ਪੈਂਦਾ ਹੈ, ਤਾਂ ਕਿਉਂ ਨਾ ਇਸ ਨੂੰ ਪਹਿਲਾਂ ਹੀ ਸੀਮਤ ਕਰ ਦਿੱਤਾ ਜਾਵੇ।
ਦੁੱਧ ਦੇ ਸੁਰੱਖਿਅਤ ਅਤੇ ਸਿਹਤਮੰਦ ਵਿਕਲਪ
ਜੇਕਰ ਤੁਸੀਂ ਦੁੱਧ ਛੱਡਣਾ ਚਾਹੁੰਦੇ ਹੋ ਜਾਂ ਇਸ ਦਾ ਬਦਲ ਲੱਭ ਰਹੇ ਹੋ ਤਾਂ ਮਾਹਰਾਂ ਨੇ ਕੁਝ ਬਿਹਤਰ ਵਿਕਲਪ ਸੁਝਾਏ ਹਨ:
1. ਓਟਸ ਮਿਲਕ (Oat Milk): ਇਹ ਕੈਲਸ਼ੀਅਮ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਮੌਜੂਦ ਫਾਈਬਰ ਕੋਲੇਸਟ੍ਰੋਲ ਨੂੰ ਘਟਾਉਣ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
2. ਸੋਇਆਬੀਨ ਮਿਲਕ (Soy Milk): ਇਸ ਵਿੱਚ ਵਿਟਾਮਿਨ ਬੀ-12 ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਕੇ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ।
3. ਬਾਦਾਮ ਮਿਲਕ (Almond Milk): ਇਹ ਪਾਚਨ ਪ੍ਰਣਾਲੀ ਲਈ ਵਰਦਾਨ ਹੈ। ਇਸ ਵਿੱਚ ਮੌਜੂਦ ਵਿਟਾਮਿਨ-ਈ ਚਮੜੀ ਦੀਆਂ ਝੁਰੜੀਆਂ ਘਟਾਉਣ ਅਤੇ ਉਮਰ ਦੇ ਪ੍ਰਭਾਵ ਨੂੰ ਹੌਲੀ ਕਰਨ ਵਿੱਚ ਮਦਦਗਾਰ ਹੈ।
