ਮਾਡਰਨ ਹੋਇਆ ਕੰਜਕ ਪੂਜਨ, ਫਾਸਟ ਫੂਡ ਦਾ ਪ੍ਰਸਾਦ, ਬਦਲਦਾ ਟ੍ਰੈਂਡ ਵੇਖ ਲੋਕ ਹੈਰਾਨ (ਵੀਡੀਓ)

Friday, Mar 27, 2026 - 01:01 PM (IST)

ਮਾਡਰਨ ਹੋਇਆ ਕੰਜਕ ਪੂਜਨ, ਫਾਸਟ ਫੂਡ ਦਾ ਪ੍ਰਸਾਦ, ਬਦਲਦਾ ਟ੍ਰੈਂਡ ਵੇਖ ਲੋਕ ਹੈਰਾਨ (ਵੀਡੀਓ)

ਨਵੀਂ ਦਿੱਲੀ: ਚੇਤ ਦੇ ਨਰਾਤਿਆਂ ਦੇ ਪਾਵਨ ਤਿਉਹਾਰ ਦੌਰਾਨ ਅਸ਼ਟਮੀ ਅਤੇ ਨੌਮੀ 'ਤੇ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪਰ ਇਸ ਵਾਰ ਸੋਸ਼ਲ ਮੀਡੀਆ 'ਤੇ ਕੰਜਕ ਪੂਜਨ ਦੀਆਂ ਕੁਝ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਰੰਪਰਾਗਤ ਹਲਵਾ, ਪੂਰੀ ਅਤੇ ਚਨਿਆਂ ਦੀ ਜਗ੍ਹਾ ਹੁਣ ਮਾਡਰਨ ਭੋਗ ਯਾਨੀ ਬਰਗਰ, ਮੈਗੀ, ਪਾਓ-ਭਾਜੀ, ਆਈਸਕ੍ਰੀਮ ਅਤੇ ਕੋਲਡ ਡਰਿੰਕਸ ਨੇ ਲੈ ਲਈ ਹੈ, ਜਿਸ ਨੂੰ ਲੈ ਕੇ ਕਈ ਚਰਚਾਵਾਂ ਛਿੱੜ ਰਹੀਆਂ ਹਨ।

ਇਹ ਵੀ ਪੜ੍ਹੋ - ਮੁੜ ਹੋਵੇਗਾ Blackout, 1 ਘੰਟਾ ਬੰਦ ਰਹਿਣਗੀਆਂ ਲਾਈਟਾਂ, ਦਿੱਲੀ 'ਚ ਅਲਰਟ ਜਾਰੀ

ਪਰੰਪਰਾ ਬਨਾਮ ਮਾਡਰਨ ਸੋਚ: ਲੋਕਾਂ ਦੀਆਂ ਵੰਡੀਆਂ ਰਾਵਾਂ
ਨਰਾਤਿਆਂ ਦੇ ਪਾਵਨ ਤਿਉਹਾਰ ਮੌਕੇ ਸੋਸ਼ਲ ਮੀਡੀਆ 'ਤੇ ਇਸ ਨਵੇਂ ਟ੍ਰੈਂਡ ਨੂੰ ਲੈ ਕੇ ਲੋਕ ਦੋ ਧੜਿਆਂ ਵਿੱਚ ਵੰਡੇ ਹੋਏ ਦਿਖਾਈ ਦੇ ਰਹੇ ਹਨ। ਨਰਾਤਿਆਂ ਮੌਕੇ ਕੰਜਕ ਪੂਜਨ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿੱਕੀਆਂ ਕੰਜਕਾਂ ਨੂੰ ਹਲਵਾ-ਪੂਰੀ ਦੀ ਥਾਂ 'ਤੇ ਫਾਸਟ ਫੂਡ ਦਿੱਤਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋ ਗਈਆਂ। ਇਸ ਤੋਂ ਬਾਅਦ ਉਹ ਫਾਸਟ ਫੂਡ ਨੂੰ ਬੜੇ ਚਾਅ ਨਾਲ ਖਾ ਰਹੀਆਂ ਹਨ।

ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

 

 
 
 
 
 
 
 
 
 
 
 
 
 
 
 
 

A post shared by Sargun And Sayra (@sargunandsayra)

ਕੰਨਿਆ ਪੂਜਨ ਨਹੀਂ, ਬਰਗਰ ਪਾਰਟੀ ਲੱਗ ਰਹੀ
ਇਸ ਸਬੰਧ ਵਿਚ ਚੱਲ ਰਹੀ ਬਹਿਸ ਦੌਰਾਨ ਕਈ ਯੂਜ਼ਰਸ ਦਾ ਕਹਿਣਾ ਹੈ ਕਿ ਬੱਚੇ ਅਕਸਰ ਕੰਜਕ-ਪੂਜਨ ਦੌਰਾਨ ਹਲਵਾ-ਪੂਰੀ ਚੰਗੀ ਤਰ੍ਹਾਂ ਨਹੀਂ ਖਾਂਦੇ ਅਤੇ ਪ੍ਰਸਾਦ ਬਰਬਾਦ ਹੁੰਦਾ ਹੈ। ਜੇਕਰ ਬੱਚੇ ਖੁਸ਼ ਹੋ ਕੇ ਖਾ ਰਹੇ ਹਨ, ਤਾਂ ਮਾਤਾ ਰਾਣੀ ਵੀ ਖੁਸ਼ ਹੋਵੇਗੀ। ਇੱਕ ਯੂਜ਼ਰ ਨੇ ਲਿਖਿਆ, "ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚੀ ਖੁਸ਼ ਹੋ ਕੇ ਖਾ ਰਹੀ ਹੈ, ਇਹੀ ਸੱਚਾ ਆਸ਼ੀਰਵਾਦ ਹੈ।" ਦੂਜੇ ਪਾਸੇ, ਕੁਝ ਲੋਕ ਇਸ ਨੂੰ ਪਰੰਪਰਾ ਦਾ ਮਜ਼ਾਕ ਦੱਸ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੰਜਕ ਪੂਜਨ ਇੱਕ ਧਾਰਮਿਕ ਆਸਥਾ ਹੈ ਅਤੇ ਇਸ ਵਿੱਚ ਸਾਤਵਿਕ ਪ੍ਰਸਾਦ ਦਾ ਹੀ ਮਹੱਤਵ ਹੋਣਾ ਚਾਹੀਦਾ ਹੈ। ਇੱਕ ਯੂਜ਼ਰ ਨੇ ਲਿਖਿਆ, "ਇਹ ਕੰਨਿਆ ਪੂਜਨ ਨਹੀਂ, ਬਰਗਰ ਪਾਰਟੀ ਲੱਗ ਰਹੀ ਹੈ, ਧਾਰਮਿਕ ਭਜਨਾਂ ਨਾਲ ਅਜਿਹਾ ਦਿਖਾਉਣਾ ਗਲਤ ਸੰਦੇਸ਼ ਦਿੰਦਾ ਹੈ।"

ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼

 

 
 
 
 
 
 
 
 
 
 
 
 
 
 
 
 

A post shared by Sonu Barawal885 (@janvi_tour_and_travels885)

ਵਾਇਰਲ ਵੀਡੀਓਜ਼ ਨੇ ਮਚਾਈ ਹਲਚਲ
ਇੰਸਟਾਗ੍ਰਾਮ ਅਤੇ ਹੋਰ ਪਲੇਟਫਾਰਮਾਂ 'ਤੇ ਕਈ ਲੋਕਾਂ ਨੇ ਤਾਂ ਪੂਰੀਆਂ ਕੈਟਰਿੰਗ ਸੇਵਾਵਾਂ ਰਾਹੀਂ ਪੀਜ਼ਾ ਅਤੇ ਵੜਾ-ਪਾਓ ਦੇ ਸਟਾਲ ਲਗਾਏ ਹੋਏ ਹਨ। ਜਿੱਥੇ ਕੁਝ ਮਾਵਾਂ ਆਪਣੀਆਂ ਬੇਟੀਆਂ ਨੂੰ ਅਜਿਹੇ ਪੂਜਨ 'ਚ ਭੇਜਣ ਲਈ ਉਤਸ਼ਾਹਿਤ ਦਿਖੀਆਂ, ਉੱਥੇ ਹੀ ਕਈਆਂ ਨੇ ਪਵਿੱਤਰ ਦਿਨ ਦੀ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਆਧੁਨਿਕਤਾ ਦੇ ਚੱਕਰ ਵਿੱਚ ਅਸੀਂ ਆਪਣੀਆਂ ਜੜ੍ਹਾਂ ਅਤੇ ਧਾਰਮਿਕ ਪਰੰਪਰਾਵਾਂ ਦੇ ਅਸਲ ਮਕਸਦ ਨੂੰ ਭੁੱਲਦੇ ਜਾ ਰਹੇ ਹਾਂ?

ਇਹ ਵੀ ਪੜ੍ਹੋ - 27, 28, 29, 30, 31 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ! ਅਲਰਟ 'ਤੇ ਇਹ ਸੂਬੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News