ਕੀ ਤੁਸੀਂ ਵੀ ਗਲਤ ਤਰੀਕੇ ਨਾਲ ਧੋਂਦੇ ਹੋ ਵਾਲ? ਜਾਣੋ ਵਾਲਾਂ ਨੂੰ ਰੇਸ਼ਮੀ ਅਤੇ ਮਜ਼ਬੂਤ ਬਣਾਉਣ ਦਾ ''ਸਹੀ ਤਰੀਕਾ''

Friday, Mar 27, 2026 - 12:30 PM (IST)

ਕੀ ਤੁਸੀਂ ਵੀ ਗਲਤ ਤਰੀਕੇ ਨਾਲ ਧੋਂਦੇ ਹੋ ਵਾਲ? ਜਾਣੋ ਵਾਲਾਂ ਨੂੰ ਰੇਸ਼ਮੀ ਅਤੇ ਮਜ਼ਬੂਤ ਬਣਾਉਣ ਦਾ ''ਸਹੀ ਤਰੀਕਾ''

ਵੈੱਬ ਡੈਸਕ - ਅਕਸਰ ਅਸੀਂ ਮਹਿੰਗੇ ਤੋਂ ਮਹਿੰਗੇ ਸ਼ੈਂਪੂ ਅਤੇ ਕੰਡੀਸ਼ਨਰ ਵਰਤਦੇ ਹਾਂ, ਪਰ ਫਿਰ ਵੀ ਵਾਲ ਝੜਨਾ ਜਾਂ ਰੁੱਖੇ ਹੋਣਾ ਬੰਦ ਨਹੀਂ ਹੁੰਦੇ। ਇਸ ਦਾ ਮੁੱਖ ਕਾਰਨ ਵਾਲ ਧੋਣ ਦਾ ਗਲਤ ਤਰੀਕਾ ਹੋ ਸਕਦਾ ਹੈ। ਵਾਲਾਂ ਦੇ ਮਾਹਿਰਾਂ ਅਨੁਸਾਰ, ਜੇਕਰ ਵਾਲਾਂ ਨੂੰ ਸਹੀ ਢੰਗ ਨਾਲ ਨਾ ਧੋਤਾ ਜਾਵੇ, ਤਾਂ ਉਨ੍ਹਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਵਾਲ ਧੋਣ ਦੇ ਉਹ ਖ਼ਾਸ ਸਟੈੱਪਸ ਜੋ ਤੁਹਾਡੇ ਵਾਲਾਂ ਦੀ ਨੁਹਾਰ ਬਦਲ ਸਕਦੇ ਹਨ :-

ਧੋਣ ਤੋਂ ਪਹਿਲਾਂ ਤੇਲ ਦੀ ਮਾਲਿਸ਼ 
ਵਾਲ ਧੋਣ ਤੋਂ ਘੱਟੋ-ਘੱਟ 1-2 ਘੰਟੇ ਪਹਿਲਾਂ ਹਲਕੇ ਕੋਸੇ ਤੇਲ ਨਾਲ ਮਾਲਿਸ਼ ਜ਼ਰੂਰ ਕਰੋ। ਇਸ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ ਅਤੇ ਸ਼ੈਂਪੂ ਵਿਚਲੇ ਕੈਮੀਕਲ ਵਾਲਾਂ ਨੂੰ ਜ਼ਿਆਦਾ ਰੁੱਖਾ ਨਹੀਂ ਕਰਦੇ।

ਪਾਣੀ ਦੇ ਤਾਪਮਾਨ ਦਾ ਰੱਖੋ ਧਿਆਨ 
ਬਹੁਤ ਜ਼ਿਆਦਾ ਗਰਮ ਪਾਣੀ ਵਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਦਾ ਹੈ ਅਤੇ ਸਿਰ ਦੀ ਚਮੜੀ (Scalp) ਨੂੰ ਖੁਸ਼ਕ ਬਣਾਉਂਦਾ ਹੈ। ਵਾਲ ਧੋਣ ਲਈ ਹਮੇਸ਼ਾ ਕੋਸੇ ਪਾਣੀ ਦੀ ਵਰਤੋਂ ਕਰੋ ਅਤੇ ਅਖੀਰ 'ਚ ਵਾਲਾਂ ਨੂੰ ਸਾਦੇ ਜਾਂ ਠੰਡੇ ਪਾਣੀ ਨਾਲ ਧੋਵੋ ਤਾਂ ਜੋ ਵਾਲਾਂ ਦੇ ਕਿਊਟੀਕਲਸ ਬੰਦ ਹੋ ਸਕਣ।

ਸ਼ੈਂਪੂ ਲਗਾਉਣ ਦਾ ਸਹੀ ਢੰਗ 
ਕਦੇ ਵੀ ਸ਼ੈਂਪੂ ਨੂੰ ਸਿੱਧਾ ਸਿਰ 'ਤੇ ਨਾ ਪਾਓ। ਪਹਿਲਾਂ ਹਥੇਲੀ 'ਤੇ ਥੋੜ੍ਹਾ ਜਿਹਾ ਸ਼ੈਂਪੂ ਲਓ ਅਤੇ ਉਸ 'ਚ ਥੋੜ੍ਹਾ ਪਾਣੀ ਮਿਲਾ ਕੇ ਝੱਗ ਬਣਾਓ। ਹਮੇਸ਼ਾ ਸਿਰ ਦੀ ਚਮੜੀ (Scalp) 'ਤੇ ਮਾਲਿਸ਼ ਕਰੋ, ਵਾਲਾਂ ਦੀ ਲੰਬਾਈ 'ਤੇ ਸ਼ੈਂਪੂ ਰਗੜਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਧੋਣ ਵੇਲੇ ਝੱਗ ਆਪਣੇ ਆਪ ਹੇਠਾਂ ਆ ਕੇ ਸਫਾਈ ਕਰ ਦਿੰਦੀ ਹੈ।

ਕੰਡੀਸ਼ਨਰ ਦੀ ਵਰਤੋਂ ਕਿਵੇਂ ਕਰੀਏ? 
ਕੰਡੀਸ਼ਨਰ ਸਿਰਫ਼ ਵਾਲਾਂ ਦੀ ਲੰਬਾਈ  'ਤੇ ਲਗਾਉਣਾ ਚਾਹੀਦਾ ਹੈ, ਜੜ੍ਹਾਂ 'ਚ ਨਹੀਂ। ਜੜ੍ਹਾਂ 'ਚ ਕੰਡੀਸ਼ਨਰ ਲਗਾਉਣ ਨਾਲ ਵਾਲ ਜ਼ਿਆਦਾ ਤੇਲਯੁਕਤ ਹੋ ਜਾਂਦੇ ਹਨ ਅਤੇ ਝੜਨਾ ਸ਼ੁਰੂ ਹੋ ਸਕਦੇ ਹਨ। ਕੰਡੀਸ਼ਨਰ ਲਗਾਉਣ ਤੋਂ 2-3 ਮਿੰਟ ਬਾਅਦ ਚੰਗੀ ਤਰ੍ਹਾਂ ਧੋ ਲਓ।

ਤੌਲੀਏ ਨਾਲ ਨਾ ਰਗੜੋ
ਵਾਲ ਧੋਣ ਤੋਂ ਬਾਅਦ ਅਕਸਰ ਲੋਕ ਤੌਲੀਏ ਨਾਲ ਵਾਲਾਂ ਨੂੰ ਜ਼ੋਰ-ਜ਼ੋਰ ਨਾਲ ਰਗੜਦੇ ਹਨ। ਅਜਿਹਾ ਕਰਨ ਨਾਲ ਵਾਲ ਟੁੱਟਦੇ ਹਨ। ਵਾਲਾਂ ਨੂੰ ਸੁਕਾਉਣ ਲਈ ਹਲਕੇ ਹੱਥਾਂ ਨਾਲ ਤੌਲੀਏ ਨੂੰ ਲਪੇਟੋ ਜਾਂ ਸੂਤੀ ਕੱਪੜੇ (T-shirt) ਦੀ ਵਰਤੋਂ ਕਰੋ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 

- ਵਾਲਾਂ ਨੂੰ ਰੋਜ਼ਾਨਾ ਨਾ ਧੋਵੋ। ਹਫ਼ਤੇ 'ਚ 2-3 ਵਾਰ ਵਾਲ ਧੋਣਾ ਕਾਫ਼ੀ ਹੈ।
- ਗੀਲੇ ਵਾਲਾਂ 'ਚ ਕਦੇ ਵੀ ਬਰੀਕ ਕੰਘੀ ਨਾ ਕਰੋ, ਕਿਉਂਕਿ ਇਸ ਸਮੇਂ ਜੜ੍ਹਾਂ ਬਹੁਤ ਨਰਮ ਹੁੰਦੀਆਂ ਹਨ। ਵਾਲਾਂ ਨੂੰ ਸੁੱਕਣ ਤੋਂ ਬਾਅਦ ਹੀ ਚੌੜੇ ਦੰਦਾਂ ਵਾਲੀ ਕੰਘੀ ਵਰਤੋ।
-  ਵਾਲਾਂ ਨੂੰ ਸੁਕਾਉਣ ਲਈ ਹੇਅਰ ਡਰਾਇਰ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਤੋਂ ਬਚੋ। ਕੁਦਰਤੀ ਹਵਾ 'ਚ ਸੁਕਾਉਣਾ ਸਭ ਤੋਂ ਬਿਹਤਰ ਹੈ।
 


author

Sunaina

Content Editor

Related News