ਅਨੋਖਾ ਵਿਆਹ : ਕੈਲੀਫੋਰਨੀਆ ਤੋਂ ਆਈ ਲਾੜੀ, ਅਫਰੀਕਾ ਤੋਂ ਬਰਾਤ ਲੈ ਕੇ UP ਪਹੁੰਚਿਆ ਲਾੜਾ
Monday, Nov 25, 2024 - 11:28 AM (IST)
ਨੈਸ਼ਨਲ ਡੈਸਕ- ਅਫਰੀਕਾ ਦੇ ਲਾੜੇ ਅਤੇ ਕੈਲੀਫੋਰਨੀਆ ਦੀ ਲਾੜੀ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਦੇਸ਼ੀ ਮਹਿਮਾਨਾਂ ਨਾਲ ਭਾਰਤ ਪਹੁੰਚੇ ਅਫਰੀਕੀ ਲਾੜੇ ਅਤੇ ਕੈਲੀਫੋਰਨੀਆ ਦੀ ਲਾੜੀ ਨੇ 7 ਫੇਰੇ ਲਏ। ਭਾਰਤੀ ਸੰਸਕ੍ਰਿਤੀ ਨਾਲ ਵਿਆਹ ਸੰਪੰਨ ਕਰਵਾਇਆ ਗਿਆ। ਵਿਦੇਸ਼ੀ ਮਹਿਮਾਨਾਂ ਨੇ ਭਾਰਤੀ ਸੰਸਕ੍ਰਿਤੀ ਦੀ ਪ੍ਰਸ਼ੰਸਾ ਕੀਤੀ। ਜਾਣਕਾਰੀ ਅਨੁਸਾਰ ਸਯਾਨਾ ਦੇ ਪਿੰਡ ਬੀਟਾ ਦੇ ਰਹਿਣ ਵਾਲੇ ਮੂਲਚੰਦ ਤਿਆਗੀ ਕੈਲੀਫੋਰੀਆ 'ਚ ਇੰਜੀਨੀਅਰ ਦੇ ਅਹੁਦੇ 'ਤੇ ਤਾਇਨਾਤ ਹਨ। ਉਹ 1987 'ਚ ਕੈਲੀਫੋਰਨੀਆ ਚਲੇ ਗਏ ਸਨ। ਉਨ੍ਹਾਂ ਦੀ ਧੀ ਸ੍ਰਿਸ਼ਟੀ ਦਾ ਵਿਆਹ ਤੈਅ ਹੋਇਆ ਤਾਂ ਉਨ੍ਹਾਂ ਨੇ ਆਪਣੀ ਧੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਆਪਣੇ ਜੱਦੀ ਪਿੰਡ ਪਹੁੰਚ ਕੇ ਭਾਰਤੀ ਪਰੰਪਰਾ ਅਨੁਸਾਰ ਸੰਪੰਨ ਕਰਵਆਈਆਂ। ਅਫਰੀਕਾ ਤੋਂ ਬਾਰਾਤ ਲੈ ਕੇ ਆਏ ਲਾੜੇ ਨੇ ਕੈਲੀਫੋਰਨੀਆ ਦੀ ਲਾੜੀ ਨਾਲ 7 ਫੇਰੇ ਲਏ।
ਇਸ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਭਾਰਤੀ ਭੋਜਨ ਦਾ ਸਵਾਦ ਵੀ ਚਖਿਆ। 12 ਤੋਂ ਵੱਧ ਦੇਸ਼ਾਂ ਤੋਂ ਆਏ ਵਿਦੇਸ਼ੀ ਮਹਿਮਾਨ ਭਾਰਤੀ ਰੀਤੀ-ਰਿਵਾਜ਼ ਅਨੁਸਾਰ ਸੰਪੰਨ ਕਰਵਾਏ ਗਏ ਵਿਆਹ 'ਚ ਸ਼ਾਮਲ ਹੋਏ। ਸਾਰੇ ਵਿਦੇਸ਼ੀ ਮਹਿਮਾਨਾਂ ਨੇ ਭਾਰਤੀ ਸੰਸਕ੍ਰਿਤੀ ਦੀ ਪ੍ਰਸ਼ੰਸਾ ਕੀਤੀ। ਵਿਦੇਸ਼ੀ ਮਹਿਮਾਨਾਂ ਦੇ ਸਵਾਗਤ 'ਚ ਫੁੱਲਾਂ ਦੀ ਬਾਰਿਸ਼ ਕੀਤੀ ਗਈ। ਦੇਰ ਰਾਤ ਚੱਲੇ ਰੀਤੀ ਰਿਵਾਜ਼ ਤੋਂ ਬਾਅਦ ਵਿਆਹ ਸੰਪੰਨ ਹੋਇਆ। ਦੂਜੇ ਪਾਸੇ ਅਫਰੀਕਾ ਤੋਂ ਆਈ ਬਰਾਤ ਨੂੰ ਦੇਖਣ ਲਈ ਨੇੜੇ-ਤੇੜੇ ਦੇ ਪਿੰਡ ਦੇ ਲੋਕ ਵੀ ਪਹੁੰਚੇ ਅਤੇ ਬਰਾਤ 'ਚ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8