ਤੁਰਕੀ ਦੀ ਸੰਸਦ ਬਣੀ ''ਅਖਾੜਾ''! ਮੰਤਰੀ ਦੀ ਨਿਯੁਕਤੀ ਨੂੰ ਲੈ ਕੇ ਭਿੜ ਗਈਆਂ ਦੋਵੇਂ ਧਿਰਾਂ, ਰੱਜ ਕੇ ਚੱਲੇ ਘਸੁੰਨ-ਮੁੱਕੇ
Thursday, Feb 12, 2026 - 10:49 AM (IST)
ਇੰਟਰਨੈਸ਼ਨਲ ਡੈਸਕ- ਕਿਸੇ ਵੀ ਦੇਸ਼ ਦੀ ਸੰਸਦ ਨੂੰ ਉਸ ਦੇਸ਼ ਦੀ ਸਭ ਤੋਂ ਮਹੱਤਵਪੂਰਨ ਇਮਾਰਤ ਮੰਨਿਆ ਜਾਂਦਾ ਹੈ, ਕਿਉਂਕਿ ਉੱਥੇ ਬੈਠ ਕੇ ਹੀ ਦੇਸ਼ ਦੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਂਦੀ ਹੈ। ਪਰ ਇਸੇ ਦੌਰਾਨ ਤੁਰਕੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਸੰਸਦ ਵਿੱਚ ਮੈਂਬਰਾਂ ਵਿਚਾਲੇ ਰੱਜ ਕੇ ਲੱਤਾਂ-ਮੁੱਕੇ ਚੱਲ ਗਏ।
ਇਹ ਵਿਵਾਦ ਨਵੇਂ ਨਿਯੁਕਤ ਕੀਤੇ ਗਏ ਨਿਆਂ ਮੰਤਰੀ ਅਕਿਨ ਗੁਰਲੇਕ ਦੀ ਨਿਯੁਕਤੀ ਨੂੰ ਲੈ ਕੇ ਸ਼ੁਰੂ ਹੋਇਆ ਸੀ। ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਵੱਲੋਂ ਕੀਤੀ ਗਈ ਇਸ ਨਿਯੁਕਤੀ ਦਾ ਵਿਰੋਧੀ ਧਿਰ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜਦੋਂ ਉਹ ਆਪਣੇ ਅਹੁਦੇ ਦੀ ਸਹੁੰ ਚੁੱਕਣ ਲੱਗੇ ਤਾਂ ਵਿਰੋਧੀ ਧਿਰ ਵੱਲੋਂ ਤਿੱਖੀ ਨਾਅਰੇਬਾਜ਼ੀ ਸ਼ੁਰੂ ਹੋ ਗਈ ਤੇ ਦੋਵਾਂ ਧਿਰਾਂ ਦੇ ਸਾਂਸਦ ਆਪਸ ਵਿੱਚ ਭਿੜ ਗਏ। ਬਹਿਸ ਇੰਨੀ ਵਧ ਗਈ ਕਿ ਮਾਮਲਾ ਸਿਰਫ਼ ਗਾਲੀ-ਗਲੋਚ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਸਾਂਸਦਾਂ ਨੇ ਇੱਕ-ਦੂਜੇ 'ਤੇ ਸ਼ਰੇਆਮ ਮੁੱਕੇ ਵਰ੍ਹਾਏ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਗੁਰਲੇਕ ਦੀ ਨਿਯੁਕਤੀ ਰਾਜਨੀਤੀ ਤੋਂ ਪ੍ਰੇਰਿਤ ਹੈ।
JUST IN: 🇹🇷 Brawl breaks out in Turkey's parliament. pic.twitter.com/xHojcjLkez
— BRICS News (@BRICSinfo) February 11, 2026
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੰਸਦ ਦੇ ਅੰਦਰ ਦਰਜਨਾਂ ਸਾਂਸਦ ਇੱਕ-ਦੂਜੇ ਨੂੰ ਧੱਕੇ ਮਾਰ ਰਹੇ ਹਨ ਅਤੇ ਇਕ-ਦੂਜੇ 'ਤੇ ਮੁੱਕੇ ਵਰ੍ਹਾ ਰਹੇ ਹਨ। ਇਸ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਨੂੰ ਕਈ ਵਾਰ ਰੋਕਣਾ ਪਿਆ। ਹੰਗਾਮੇ ਦੌਰਾਨ ਕੁਝ ਸਾਂਸਦਾਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਵੀ ਖ਼ਬਰ ਹੈ।
ਜ਼ਿਕਰਯੋਗ ਹੈ ਕਿ ਤੁਰਕੀ ਦੀ ਸੰਸਦ ਵਿੱਚ ਪਹਿਲਾਂ ਵੀ ਕਈ ਵਾਰ ਗੰਭੀਰ ਮੁੱਦਿਆਂ 'ਤੇ ਸਾਂਸਦਾਂ ਵਿਚਾਲੇ ਅਜਿਹੀ ਹੱਥੋਪਾਈ ਦੇਖਣ ਨੂੰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਤੁਰਕੀ ਦੀ ਰਾਜਨੀਤੀ ਵਿੱਚ ਗਰਮਾ-ਗਰਮੀ ਹੋਰ ਵਧ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਲੋਕ ਸਾਂਸਦਾਂ ਦੇ ਇਸ ਵਤੀਰੇ ਦੀ ਸਖ਼ਤ ਨਿੰਦਾ ਕਰ ਰਹੇ ਹਨ।
ਇਹ ਵੀ ਪੜ੍ਹੋ- Takeoff ਕਰਦਿਆਂ ਹੀ ਹੋ ਗਿਆ Crash ! ਸਮੁੰਦਰ ਕੰਢੇ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
