‘ਟਰਾਂਸਵੁਮੈਨ’ ਫੈਸ਼ਨ ਡਿਜ਼ਾਈਨਰ ਨਾਲ ਕੈਫੇ ਸੰਚਾਲਕ ਨੇ ਕੀਤਾ ‘ਗੈਰ-ਕੁਦਰਤੀ ਕੰਮ’

02/21/2024 11:10:49 AM

ਇੰਦੌਰ (ਭਾਸ਼ਾ)- ਇੰਦੌਰ ’ਚ ਲਿੰਗ ਤਬਦੀਲ ਕਰਵਾਉਣ ਵਾਲੇ ਇੱਕ 28 ਸਾਲਾ ਫੈਸ਼ਨ ਡਿਜ਼ਾਈਨਰ ਨੇ ਇੱਕ ਮਰਦ ਕੈਫੇ ਸੰਚਾਲਕ ਵਿਰੁੱਧ ਗੈਰ-ਕੁਦਰਤੀ ਕੰਮ ਕਰਨ ਦਾ ਦੋਸ਼ ਲਾਉਂਦੇ ਹੋਏ ਕੇਸ ਦਰਜ ਕਰਵਾਇਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਭਰੀ ਮਹਿਫ਼ਿਲ ’ਚ ਸ਼ਾਹਿਦ ਕਪੂਰ ਦਾ ‘ਮੋਏ-ਮੋਏ’! ਕਰੀਨਾ ਕਪੂਰ ਨੇ ਅਦਾਕਾਰ ਨੂੰ ਕੀਤਾ ਨਜ਼ਰਅੰਦਾਜ਼, ਵੀਡੀਓ ਵਾਇਰਲ

ਵਿਜੇ ਨਗਰ ਪੁਲਸ ਸਟੇਸ਼ਨ ਦੇ ਸਬ-ਇੰਸਪੈਕਟਰ ਕੀਰਤੀ ਤੋਮਰ ਨੇ ਦੱਸਿਆ ਕਿ ਇੰਦੌਰ ’ਚ ਮਰਦ ਦੇ ਰੂਪ ’ਚ ਪੈਦਾ ਹੋਏ ਫੈਸ਼ਨ ਡਿਜ਼ਾਈਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ’ਤੇ ਕਾਨਪੁਰ ਦੇ ਇਕ ਮਰਦ ਕੈਫੇ ਸੰਚਾਲਕ ਨਾਲ ਦੋਸਤੀ ਕੀਤੀ ਸੀ। ਉਸ ਸਮੇਂ ਦੋਵਾਂ ਦਾ ਸਮਲਿੰਗੀ ਰੁਝਾਨ ਸੀ।

ਇਹ ਖ਼ਬਰ ਵੀ ਪੜ੍ਹੋ : ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਤੋਮਰ ਮੁਤਾਬਕ ਫੈਸ਼ਨ ਡਿਜ਼ਾਈਨਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਕੈਫੇ ਸੰਚਾਲਕ ਨੇ ਉਸ ਨੂੰ ਇਸ ਬਹਾਨੇ ਲਿੰਗ ਤਬਦੀਲੀ ਦੀ ਸਰਜਰੀ ਕਰਵਾਉਣ ਲਈ ਮਨਾ ਲਿਆ ਕਿ ਇਸ ਤੋਂ ਬਾਅਦ ਉਹ ਉਸ ਨਾਲ ਵਿਆਹ ਕਰੇਗਾ ਅਤੇ ਉਸ ਦਾ ਪਰਿਵਾਰ ਵੀ ਉਸ ਨੂੰ ਆਪਣੀ ਨੂੰਹ ਵਜੋਂ ਸਵੀਕਾਰ ਕਰੇਗਾ।' ਕੈਫੇ ਸੰਚਾਲਕ ਨੇ ਉਸ ਨੂੰ ਧੋਖਾ ਦਿੱਤਾ ਅਤੇ ਇੰਦੌਰ, ਕਾਨਪੁਰ, ਦਿੱਲੀ ਅਤੇ ਵਰਿੰਦਾਵਨ ਵਿੱਚ ਉਸ ਨਾਲ ‘ਗੈਰ-ਕੁਦਰਤੀ ਕੰਮ’ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News