ਹਰਿਆਣਾ ਦੀ ਨਾਇਬ ਸੈਣੀ ਸਰਕਾਰ ਦੀ ਕੈਬਨਿਟ ਦਾ ਵਿਸਥਾਰ, ਮੰਤਰੀਆਂ ਨੇ ਚੁੱਕੀ ਸਹੁੰ

Tuesday, Mar 19, 2024 - 06:34 PM (IST)

ਹਰਿਆਣਾ- ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਦੀ ਕੈਬਨਿਟ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ ਵਿਸਥਾਰ ਹੋਇਆ। ਸਹੁੰ ਚੁੱਕ ਸਮਾਗਮ 'ਚ ਹਰਿਆਣਾ ਦੇ 7  ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਰਾਜਭਵਨ ਵਿਚ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਦੱਸ ਦੇਈਏ ਕਿ ਨਾਇਬ ਸਿੰਘ ਅੰਬਾਲਾ ਤੋਂ ਵਿਧਾਇਕ ਹਨ।

ਇਹ ਵੀ ਪੜ੍ਹੋ- ਗਠਜੋੜ ਟੁੱਟਿਆ ਪਰ ਫਿਰ ਵੀ ਮਿਲੇ ਨੇ ਦਿਲ! ਲੋਕ ਸਭਾ ਚੋਣਾਂ 'ਚ BJP-JJP ਵਿਚਾਲੇ ਹੋਵੇਗਾ 'ਦੋਸਤਾਨਾ ਮੁਕਾਬਲਾ'

ਇਨ੍ਹਾਂ ਮੰਤਰੀਆਂ ਨੇ ਸਹੁੰ ਚੁੱਕੀ-

-ਹਿਸਾਰ ਤੋਂ ਵਿਧਾਇਕ ਕਮਲ ਗੁਪਤਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਉਨ੍ਹਾਂ ਨੇ ਸੰਸਕ੍ਰਿਤ ਵਿਚ ਸਹੁੰ ਚੁੱਕੀ। ਉਹ ਦੋ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ।

-ਸੀਮਾ ਤ੍ਰਿਖਾ ਸੈਣੀ ਕੈਬਨਿਟ ਵਿਚ ਪਹਿਲੀ ਮਹਿਲਾ ਮੰਤਰੀ ਬਣੀ। ਉਹ ਬੜਖਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਸੀਮਾ ਤ੍ਰਿਖਾ ਦੋ ਵਾਰ ਵਿਧਾਇਕ ਰਹਿ ਚੁੱਕੀ ਹੈ। ਸੀਮਾ ਪੰਜਾਬੀ ਕੋਟੇ ਤੋਂ ਮੰਤਰੀ ਬਣੀ ਹੈ। ਸੀਮਾ ਤ੍ਰਿਖਾ ਮੁੱਖ ਸੰਸਦੀ ਸਕੱਤਰ ਵੀ ਰਹਿ ਚੁੱਕੀ ਹੈ।

-ਮਹੀਪਾਲ ਢਾਂਡਾ ਨੇ ਵੀ ਸੈਣੀ ਕੈਬਨਿਟ ਵਿਚ ਮੰਤਰੀ ਵਜੋਂ ਸਹੁੰ ਚੁੱਕੀ ਹੈ। ਢਾਂਡਾ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਢਾਂਡਾ ਪਾਣੀਪਤ ਦਿਹਾਤੀ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਕਿਸਾਨ ਮੋਰਚਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ- ਇਸ ਵਾਰ ਵੀ ਸਭ ਤੋਂ ਮਹਿੰਗੀਆਂ ਹੋਣਗੀਆਂ ਚੋਣਾਂ, ਜਾਣੋ ਹਰ ਵੋਟਰ 'ਤੇ ਕਿੰਨਾ ਹੋਵੇਗਾ ਖ਼ਰਚ

-ਅਸੀਮ ਗੋਇਲ ਵੀ ਨਾਇਬ ਸਿੰਘ ਸੈਣੀ ਦੀ ਕੈਬਨਿਟ ਵਿਚ ਮੰਤਰੀ ਬਣੇ। ਉਨ੍ਹਾਂ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਵੀ ਚੁੱਕੀ ਹੈ। 

-ਅਭੈ ਸਿੰਘ ਯਾਦਵ ਵੀ ਨੇ ਵੀ ਮੰਤਰੀ ਸਹੁੰ ਚੁੱਕੀ ਹੈ। ਅਭੈ ਸਿੰਘ ਯਾਦਵ ਨੰਗਲ ਚੌਧਰੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਅਭੈ ਸਿੰਘ ਸੇਵਾਮੁਕਤ IAS ਅਧਿਕਾਰੀ ਹਨ, ਜੋ ਦੂਜੀ ਵਾਰ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਇਕ ਬਣੇ ਹਨ।

- ਸੁਭਾਸ਼ ਸੁਧਾ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਥਾਨੇਸਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਸੁਭਾਸ਼ ਸੁਧਾ ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ।

ਵਿਸ਼ੰਭਰ ਸਿੰਘ ਵਾਲਮੀਕੀ ਨੇ ਵੀ ਸਹੁੰ ਚੁੱਕੀ। ਵਿਸ਼ੰਭਰ ਸਿੰਘ ਹਰਿਆਣਾ ਦੀ ਬਵਾਨੀਖੇੜੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਵਿਸ਼ਵੰਭਰ ਸਿੰਘ 2014 ਅਤੇ 2019 ਦੀਆਂ ਚੋਣਾਂ ਜਿੱਤ ਕੇ ਵਿਧਾਇਕ ਬਣੇ ਹਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: BJP ਨੇ ਚੋਣ ਮੈਦਾਨ 'ਚ ਉਤਾਰੇ 6 ਸਾਬਕਾ ਮੁੱਖ ਮੰਤਰੀ, ਖੱਟੜ ਸਣੇ ਇਹ ਆਗੂ ਲੜਨਗੇ ਚੋਣ

ਦੱਸ ਦੇਈਏ ਕਿ ਹਰਿਆਣਾ 'ਚ ਬੀਤੀ ਦਿਨੀਂ ਮਨੋਹਰ ਲਾਲ ਖੱਟੜ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਭਾਜਪਾ ਨੇ ਨਾਇਬ ਸਿੰਘ ਸੈਣੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਇਆ। ਫਲੋਰ ਟੈਸਟ ਵਿਚ ਵੀ ਨਾਇਬ ਨੂੰ ਬਹੁਮਤ ਮਿਲਿਆ, ਜਿਸ ਤੋਂ ਬਾਅਦ ਨਾਇਬ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਬਣੇ।  ਹਰਿਆਣਾ ਵਿਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਗਠਜੋੜ ਟੁੱਟਣ ਮਗਰੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੈਣੀ ਇਕ ਸਾਧਾਰਣ ਪਰਿਵਾਰਕ ਤੋਂ ਹਨ, ਉਨ੍ਹਾਂ ਦੇ ਪਰਿਵਾਰ ਵਿਚ ਕੋਈ ਵੀ ਸਿਆਸਤ ਵਿਚ ਨਹੀਂ ਹੈ। ਦੱਸਣਯੋਗ ਹੈ ਕਿ ਨਾਇਬ ਸੈਣੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਰਾਜ ਭਵਨ ਵਿਚ ਇਕ ਸਹੁੰ ਚੁੱਕ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


Tanu

Content Editor

Related News