ਸੁੱਖੂ ਕੈਬਨਿਟ ਦੀ ਬੈਠਕ ਅੱਜ, ਖ਼ਾਲੀ ਅਹੁਦੇ ਭਰਨ ਅਤੇ ਵਿਭਾਗੀ ਪ੍ਰਸਤਾਵਾਂ 'ਤੇ ਲੱਗ ਸਕਦੀ ਹੈ ਮੁਹਰ
Friday, Mar 03, 2023 - 02:20 PM (IST)
ਸ਼ਿਮਲਾ- ਸੁੱਖਵਿੰਦਰ ਸਿੰਘ ਸੁੱਖੂ ਦੇ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਚੌਥੀ ਮੰਤਰੀ ਮੰਡਲ ਬੈਠਕ ਅੱਜ ਯਾਨੀ ਸ਼ੁੱਕਰਵਾਰ ਨੂੰ ਸੂਬਾ ਸਕੱਤਰੇਤ 'ਚ ਹੋਵੇਗੀ। ਬੈਠਕ 'ਚ ਸਿੱਖਿਆ ਅਤੇ ਸਿਹਤ ਵਿਭਾਗਾਂ 'ਚ ਖ਼ਾਲੀ ਅਹੁਦਿਆਂ ਨੂੰ ਭਰਨ ਤੋਂ ਇਲਾਵਾ ਹੋਰ ਵਿਭਾਗੀ ਪ੍ਰਸਤਾਵਾਂ 'ਤੇ ਮੁਹਰ ਲੱਗ ਸਕਦੀ ਹੈ। ਸਰਕਾਰ ਹੁਣ ਤਕ ਐੱਨ.ਟੀ.ਟੀ. ਭਰਤੀ ਪ੍ਰਕਿਰਿਆ ਨੂੰ ਸ਼ੁਰੂ ਨਹੀਂ ਕਰ ਸਕੀ, ਜਿਸਨੂੰ ਲੈ ਕੇ ਅਜੇ ਫੈਸਲਾ ਲਿਆ ਜਾਣਾ ਹੈ। ਸਾਬਕਾ ਭਾਜਪਾ ਸਰਕਾਰ ਵੱਲੋਂ ਆਖਰੀ ਸਾਲ 'ਚ ਖ਼ੋਲੇ ਗਏ 380 ਤੋਂ ਵੱਧ ਸੱਖਿਆ ਸੰਸਥਾਵਾਂ ਦਾ ਵਿਸ਼ਾ ਵੀ ਚਰਚਾ ਲਈ ਆ ਸਕਦਾ ਹੈ। ਅਜਿਹੇ 'ਚ ਅਧਿਆਪਕਾਂ ਦੀ ਘਾਟ ਅਤੇ ਢਾਂਚਾਗਤ ਸੁਵਿਧਾਵਾਂ ਦੀ ਘਾਟ ਨਾਲ ਚੱਲ ਰਹੇ ਸਕੂਲਾਂ ਨੂੰ ਬੰਦ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਕਿਹਾ ਕਿ ਮੰਤਰੀ ਮੰਡਲ ਬੈਠਕ ਦਾ ਆਯੋਜਨ ਹੋਣਾ ਇਕ ਆਮ ਪ੍ਰਕਿਰਿਆ ਹੈ। ਇਸ ਤੋਂ ਪਹਿਲਾਂ 1 ਮਾਰਚ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ 'ਚ 38 ਵਿਸ਼ਿਆਂ ਨੂੰ ਚਰਚਾ ਲਈ ਲਿਆਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਹੋਰ ਵਿਸ਼ਿਆਂ 'ਤੇ ਫੈਸਲਾ ਲੈਣਾ ਹੈ, ਜਿਨ੍ਹਾਂ 'ਤੇ ਅਜੇ ਚਰਚਾ ਨਹੀਂ ਹੋ ਸਕੀ। ਅਜਿਹੇ ਵਿਸ਼ਿਆਂ 'ਤੇ 3 ਮਾਰਚ ਯਾਨੀ ਅੱਜ ਹੋਣ ਵਾਲੀ ਬੈਠਕ 'ਚ ਫੈਸਲਾ ਲਿਆ ਜਾਵੇਗਾ।