ਜੰਮੂ-ਕਸ਼ਮੀਰ ਤੇ ਗੁਜਰਾਤ ''ਚ ਬਣਨਗੇ 3 ਨਵੇਂ ਏਮਜ਼, ਕੈਬਨਿਟ ਨੇ ਦਿੱਤੀ ਮਨਜ਼ੂਰੀ

01/10/2019 11:51:48 PM

ਨਵੀਂ ਦਿੱਲੀ— ਕੇਂਦਰੀ ਕੈਬਨਿਟ ਨੇ ਏਮਜ਼ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਮੁਤਾਬਕ ਕੈਬਨਿਟ ਨੇ ਜੰਮੂ ਦੇ ਸਾਂਬਾ, ਕਸ਼ਮੀਰ ਦੇ ਪੁਲਵਾਮਾ ਤੇ ਗੁਜਰਾਤ ਦੇ ਰਾਜਕੋਟ 'ਚ ਤਿੰਨ ਨਵੇਂ ਏਮਜ਼ ਨੂੰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ।
ਐੱਨ.ਡੀ.ਟੀ.ਵੀ. ਮੁਤਾਬਕ ਇਨ੍ਹਾਂ ਏਮਜ਼ ਦਾ ਸੈਟਅਪ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਏਮਜ਼ ਨੂੰ ਬਣਾਉਣ ਦਾ ਇਰਾਦਾ ਪੂਰੇ ਦੇਸ਼ 'ਚ ਸਿਹਤ ਸੁਵਿਧਾਵਾਂ ਨੂੰ ਬਿਹਤਰ ਕਰਨਾ, ਮੈਡੀਕਲ ਸਿੱਖਿਆ ਤੇ ਰਿਸਰਚ ਨੂੰ ਬੜ੍ਹਾਵਾ ਦੇਣਾ ਹੈ।
ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਨਵੇਂ ਏਮਜ਼ ਦੀ ਸਥਾਪਨਾ 'ਚ ਹਸਪਤਾਲ ਦਾ ਨਿਰਮਾਣ, ਮੈਡੀਕਲ ਦੀ ਪੜ੍ਹਾਈ, ਨਰਸਿੰਗ ਕੋਰਸ, ਰੈਜ਼ੀਡੈਂਸ਼ੀਅਲ ਕੰਪਲੈਕਸ ਸ਼ਾਮਲ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੰਮੂ ਦੇ ਸਾਂਬਾ 'ਚ 48 ਮਹੀਨਿਆਂ 'ਚ ੇਏਮਜ਼ ਬਣ ਕੇ ਤਿਆਰ ਹੋ ਜਾਵੇਗਾ। ਉਥੇ ਹੀ ਕਸ਼ਮੀਰ 'ਚ ਏਮਜ਼ ਦੇ ਨਿਰਮਾਣ 'ਚ 72 ਮਹੀਨਿਆਂ ਦਾ ਸਮਾਂ ਲੱਗੇਗਾ। ਨਵੇਂ ਏਮਜ਼ 'ਚ 100 ਐੱਮ.ਬੀ.ਬੀ.ਐੱਸ. ਸੀਟ ਤੇ 60 ਬੀ.ਐੱਸ.ਸੀ. ਸੀਟਾਂ ਹੋਣਗੀਆਂ। ਇਸ 'ਚ 15-20 ਸੁਪਰ ਸਪੈਸ਼ਲਿਟੀ ਡਿਪਾਰਟਮੈਂਟ ਹੋਣਗੇ। ਇਸ ਤੋਂ ਇਲਾਵਾ ਨਵੇਂ ਏਮਜ਼ 'ਚ 750 ਹਸਪਤਾਲ ਬੈਡ ਹੋਣਗੇ।


Inder Prajapati

Content Editor

Related News