50 ਹਜ਼ਾਰ ਕਰੋੜ ਰੁਪਏ ਦੇ 8 ਹਾਈ-ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
Friday, Aug 02, 2024 - 10:20 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿਚ ਕਈ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਕੈਬਨਿਟ ਨੇ ਅੱਜ 50,000 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ 936 ਕਿਲੋਮੀਟਰ ਲੰਬੇ 8 ਮਹੱਤਵਪੂਰਨ ਰਾਸ਼ਟਰੀ ਹਾਈ-ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿਚ ਲੌਜਿਸਟਿਕਸ ਲਾਗਤ ਘਟੇਗੀ ਅਤੇ ਕਨੈਕਟਵਿਟੀ ਨੂੰ ਕਾਫ਼ੀ ਹੁਲਾਰਾ ਮਿਲੇਗਾ।
ਇਸ ਦੌਰਾਨ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 10,247 ਕਰੋੜ ਦੀ ਲਾਗਤ ਨਾਲ 231 ਕਿਲੋਮੀਟਰ ਲੰਬੇ, 4-ਮਾਰਗੀ ਐਕਸੈੱਸ-ਕੰਟ੍ਰੋਲਡ ਖੜਗਪੁਰ-ਮੋਰਗ੍ਰਾਮ ਨੈਸ਼ਨਲ ਹਾਈ-ਸਪੀਡ ਕੋਰੀਡੋਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਾਜੈਕਟ 265 ਕਿਲੋਮੀਟਰ ਤੋਂ 231 ਕਿਲੋਮੀਟਰ ਦੀ ਦੂਰੀ ਨੂੰ ਘਟਾ ਦੇਵੇਗਾ, ਜਿਸ ਨਾਲ ਮਾਲ ਵਾਹਨਾਂ ਲਈ ਯਾਤਰਾ ਦਾ ਸਮਾਂ 9-10 ਘੰਟਿਆਂ ਤੋਂ ਘਟਾ ਕੇ 3-5 ਘੰਟੇ ਹੋ ਜਾਵੇਗਾ। ਇਹ ਮੁਰਸ਼ਿਦਾਬਾਦ ਅਤੇ ਬੀਰਭੂਮ ਸਮੇਤ ਛੇ ਜ਼ਿਲ੍ਹਿਆਂ ਨਾਲ ਸੰਪਰਕ ਵਧਾਏਗਾ ਅਤੇ ਮੁੱਖ ਆਰਥਿਕ ਖੇਤਰਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8