ਮ੍ਰਿਤਕਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ! ਪਾਲਮ ਹਾਦਸੇ ''ਤੇ PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

Wednesday, Mar 18, 2026 - 03:00 PM (IST)

ਮ੍ਰਿਤਕਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ! ਪਾਲਮ ਹਾਦਸੇ ''ਤੇ PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਨਵੀਂ ਦਿੱਲੀ- ਦਿੱਲੀ ਦੇ ਪਾਲਮ ਇਲਾਕੇ ਦੀ ਰਾਮ ਮਾਰਕੀਟ 'ਚ ਬੁੱਧਵਾਰ ਸਵੇਰੇ ਇਕ ਬਹੁ-ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ ਨੇ 9 ਲੋਕਾਂ ਦੀ ਜਾਨ ਲੈ ਲਈ ਹੈ। ਇਸ ਦਰਦਨਾਕ ਹਾਦਸੇ 'ਚ ਕਈ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐੱਮਓ (PMO) ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਪਾਲਮ 'ਚ ਵਾਪਰੀ ਅੱਗ ਦੀ ਘਟਨਾ ਬਹੁਤ ਹੀ ਦੁਖਦਾਈ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।

PunjabKesari

ਪੁਲਸ ਨੂੰ ਸਵੇਰੇ ਕਰੀਬ 7:04 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਸਟਾਫ ਤੁਰੰਤ ਮੌਕੇ 'ਤੇ ਪਹੁੰਚ ਗਿਆ। ਅੱਗ ਰਾਮ ਚੌਂਕ ਮਾਰਕੀਟ ਸਥਿਤ ਇਮਾਰਤ ਨੰਬਰ WZ-124A 'ਚ ਲੱਗੀ। ਇਸ ਚਾਰ ਮੰਜ਼ਿਲਾਂ ਇਮਾਰਤ ਦੇ ਬੇਸਮੈਂਟ, ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ 'ਤੇ ਕੱਪੜਿਆਂ ਅਤੇ ਕਾਸਮੈਟਿਕਸ ਦਾ ਸ਼ੋਅਰੂਮ ਸੀ, ਜਿਸ ਦੇ ਮਾਲਕ ਮਾਰਕੀਟ ਪ੍ਰਧਾਨ ਰਾਜੇਂਦਰ ਕਸ਼ਯਪ ਹਨ। ਉਨ੍ਹਾਂ ਦਾ ਪਰਿਵਾਰ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਰਹਿੰਦਾ ਸੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਮੰਦਭਾਗੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਟੀਮਾਂ ਨੇ ਇਮਾਰਤ 'ਚੋਂ ਲੋਕਾਂ ਨੂੰ ਕੱਢ ਕੇ ਨੇੜਲੇ ਹਸਪਤਾਲਾਂ 'ਚ ਪਹੁੰਚਾਇਆ। ਮਨੀਪਾਲ ਹਸਪਤਾਲ 'ਚ 8 ਲੋਕਾਂ ਨੂੰ ਮ੍ਰਿਤਕ ਐਲਾਨਿਆ ਗਿਆ, ਜਿਨ੍ਹਾਂ 'ਚ ਪ੍ਰਵੇਸ਼ (33), ਕਮਲ (39), ਆਸ਼ੂ (35), ਲਾਡੋ (70), ਹਿਮਾਂਸ਼ੀ (22) ਅਤੇ ਤਿੰਨ ਮਾਸੂਮ ਬੱਚੀਆਂ (ਉਮਰ 15, 6 ਅਤੇ 3 ਸਾਲ) ਸ਼ਾਮਲ ਹਨ। ਆਈਜੀਆਈ (IGI) ਹਸਪਤਾਲ 'ਚ 28 ਸਾਲਾ ਦੀਪਿਕਾ ਨੂੰ ਮ੍ਰਿਤਕ ਐਲਾਨਿਆ ਗਿਆ, ਜਦਕਿ ਅਨਿਲ (32) ਅਤੇ ਇਕ ਦੋ ਸਾਲ ਦੀ ਬੱਚੀ ਦਾ ਇਲਾਜ ਚੱਲ ਰਿਹਾ ਹੈ। ਸਫਦਰਜੰਗ ਹਸਪਤਾਲ 'ਚ 29 ਸਾਲਾ ਸਚਿਨ ਜ਼ੇਰੇ ਇਲਾਜ ਹੈ, ਜੋ ਕਰੀਬ 25 ਫੀਸਦੀ ਤੱਕ ਝੁਲਸ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News