CAA ਹਿੰਸਾ : ਬੁਲੰਦਸ਼ਹਿਰ 'ਚ ਮੁਸਲਮਾਨਾਂ ਨੇ DM ਨੂੰ ਸੌਂਪਿਆ 6 ਲੱਖ ਦਾ ਚੈੱਕ

Saturday, Dec 28, 2019 - 12:06 PM (IST)

CAA ਹਿੰਸਾ : ਬੁਲੰਦਸ਼ਹਿਰ 'ਚ ਮੁਸਲਮਾਨਾਂ ਨੇ DM ਨੂੰ ਸੌਂਪਿਆ 6 ਲੱਖ ਦਾ ਚੈੱਕ

ਬੁਲੰਦਸ਼ਹਿਰ— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ 20 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਹੰਗਾਮਾ ਹੋ ਰਿਹਾ ਸੀ ਤਾਂ ਉੱਥੇ ਹੀ ਬੀਤੇ ਸ਼ੁੱਕਰਵਾਰ ਨੂੰ ਸ਼ਹਿਰ 'ਚ ਅਮਨ ਅਤੇ ਭਾਈਚਾਰਾ ਦਿਖਾਈ ਦਿੱਤਾ। ਮੁਸਲਿਮ ਸਮਾਜ ਦੇ ਲੋਕਾਂ ਨੇ ਪੁਲਸ ਨੂੰ ਗੁਲਾਬ ਦੇ ਫੁੱਲ ਦਿੱਤੇ। ਇਸ ਦੇ ਨਾਲ ਹੀ ਮੁਸਲਿਮ ਸਮਾਜ ਦੇ ਲੋਕਾਂ ਨੇ ਹਿੰਸਾ ਦੌਰਾਨ ਹੋਏ ਨੁਕਸਾਨ ਦੇ ਏਵਜ਼ 'ਚ ਪੁਲਸ ਨੂੰ 6 ਲੱਖ 27 ਹਜ਼ਾਰ 507 ਰੁਪਏ ਦਾ ਡ੍ਰਾਫਟ (ਚੈੱਕ) ਡੀ.ਐੱਮ. ਨੂੰ ਸੌਂਪਿਆ ਅਤੇ ਜ਼ਿਲੇ 'ਚ ਅਮਨ ਚੈਨ ਬਣਾਏ ਰੱਖਣ ਦਾ ਵਾਅਦਾ ਕੀਤਾ।

PunjabKesariਪੁਲਸ ਨੂੰ ਦਿੱਤੇ ਗੁਲਾਬ ਦੇ ਫੁੱਲ 
ਪੁਲਸ ਨੂੰ ਸ਼ੱਕ ਸੀ ਕਿ ਸ਼ੁੱਕਰਵਾਰ ਨੂੰ ਬੁਲੰਦਸ਼ਹਿਰ 'ਚ ਨਮਾਜ ਤੋਂ ਬਾਅਦ ਫਿਰ ਤੋਂ ਹੰਗਾਮਾ ਹੋ ਸਕਦਾ ਹੈ ਪਰ ਪੁਲਸ ਦਾ ਸ਼ੱਕ ਬੇਬੁਨਿਆਦ ਸਾਬਤ ਹੋਇਆ। ਸ਼ੁੱਕਰਵਾਰ ਨੂੰ 2 ਵਜੇ ਤੱਕ ਪੁਲਸ ਫੋਰਸ ਅਤੇ ਸਾਰੇ ਮੈਜਿਸਟਰੇਟ ਮਸਜਿਦ ਦੇ ਨੇੜੇ-ਤੇੜੇ ਤਾਇਨਾਤ ਸਨ ਪਰ 2 ਵਜੇ ਤੋਂ ਬਾਅਦ ਮੁਸਲਿਮ ਸਮਾਜ ਦੇ ਲੋਕ ਹੱਥ 'ਚ ਗੁਲਾਬ ਦਾ ਫੁੱਲ ਲੈ ਕੇ ਕੋਤਵਾਲੀ ਨਗਰ ਵੱਲ ਗਏ ਅਤੇ ਪੁਲਸ ਨੂੰ ਫੁੱਲ ਸੌਂਪੇ। ਮੁਸਲਿਮ ਸਮਾਜ ਦੇ ਹੀ ਹੋਰ ਲੋਕਾਂ ਨੇ ਸਰਕਾਰੀ ਜਾਇਦਾਦ ਦੇ ਨੁਕਸਾਨ ਦੇ ਏਵਜ 'ਚ 6,27,507 ਰੁਪਏ ਦਾ ਡ੍ਰਾਫਟ ਡੀ.ਐੱਮ. ਨੂੰ ਸੌਂਪਿਆ। 

ਮੁਸਲਿਮ ਸਮਾਜ ਦੀ ਕੀਤੀ ਤਾਰੀਫ਼
ਡੀ.ਐੱਮ.-ਐੱਸ.ਐੱਸ.ਪੀ. ਨੇ ਵੀ ਮੁਸਲਿਮ ਸਮਾਜ ਦੇ ਲੋਕਾਂ ਦੀ ਇਸ ਪਹਿਲ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਕਦਮ ਦੀ ਯੂ.ਪੀ. 'ਚ ਮਿਸਾਲ ਦਿੱਤਾ ਜਾਵੇਗੀ। ਦੱਸਣਯੋਗ ਹੈ ਕਿ 20 ਦਸੰਬਰ ਯਾਨੀ ਸ਼ੁੱਕਰਵਾਰ ਨੂੰ ਕੋਤਵਾਲੀ ਨਗਰ ਖੇਤਰ ਦੇ ਉੱਪਰ ਕੋਰਟ 'ਚ ਹੋਈ ਹਿੰਸਾ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਜੀਪ, ਪੁਲਸ ਵਾਇਰਲੈੱਸ ਸੈੱਟ ਸਮੇਤ ਕਈ ਚੀਜ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਜ਼ਿਲਾ ਪ੍ਰਸ਼ਾਸਨ ਨੇ ਇਸ ਨੁਕਸਾਨ ਦੀ ਕੀਮਤ 6,27,507 ਰੁਪਏ ਦੱਸੀ ਸੀ। ਸ਼ੁੱਕਰਵਾਰ ਨੂੰ ਮੁਸਲਿਮ ਸਮਾਜ ਦੇ ਲੋਕਾਂ ਨੇ ਇਸ ਦੀ ਭਰਪਾਈ ਕਰ ਦਿੱਤੀ। ਹੁਣ ਸਵਾਲ ਇਹ ਹੈ ਕਿ ਸਰਕਾਰੀ ਜਾਇਦਾਦ ਦੇ ਨੁਕਸਾਨ ਬਾਰੇ ਜੋ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਉਸ ਕੇਸ ਦਾ ਕੀ ਕੀਤਾ ਜਾਵੇਗਾ।


author

DIsha

Content Editor

Related News