CAA-NRC ''ਤੇ ਵਿਦੇਸ਼ ਮੰਤਰਾਲੇ ਨੇ ਕਿਹਾ, ਸਾਰੇ ਗੁਆਂਢੀ ਦੇਸ਼ਾਂ ਨੂੰ ਇਸ ਬਾਰੇ ਦਿੱਤੀ ਗਈ ਜਾਣਕਾਰੀ

01/02/2020 6:10:09 PM

ਨਵੀਂ ਦਿੱਲੀ— ਕਸ਼ਮੀਰ ਮਸਲੇ 'ਤੇ ਆਈ.ਓ.ਸੀ. (ਇਸਲਾਮਿਕ ਸਹਿਯੋਗ ਸੰਗਠਨ) 'ਚ ਗੱਲ ਕਰਨ 'ਤੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਅਤੇ ਸਾਊਦੀ ਅਰਬ 'ਚ ਕੋਈ ਡੀਲ ਨਹੀਂ ਹੋਈ ਹੈ। ਇਸ ਮਾਮਲੇ 'ਤੇ ਸਥਿਤੀ ਸਾਫ਼ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਪ੍ਰੈੱਸ ਵਾਰਤਾ 'ਚ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਅਤੇ ਸਾਊਦੀ ਅਰਬ 'ਚ ਕੋਈ ਡੀਲ ਨਹੀਂ ਹੋਈ ਹੈ।
 

ਕਿਸੇ ਵੀ ਬੈਠਕ ਦੀ ਜਾਣਕਾਰੀ ਨਹੀਂ ਹੈ
ਉਨ੍ਹਾਂ ਨੇ ਕਿਹਾ ਕਿ ਇਹ ਖਬਰ ਪੂਰੀ ਤਰ੍ਹਾਂ ਨਾਲ ਕਿਆਸਾਂ 'ਤੇ ਆਧਾਰਤ ਹੈ। ਦੱਸਣਯੋਗ ਹੈ ਕਿ ਖਬਰ ਆਈ ਸੀ ਕਿ ਸਾਊਦੀ ਅਰਬ ਅਤੇ ਪਾਕਿਸਤਾਨ ਦਰਮਿਆਨ ਓ.ਆਈ.ਸੀ. 'ਚ ਕਸ਼ਮੀਰ ਮਸਲੇ ਨੂੰ ਚੁੱਕਣ ਲਈ ਸਮਝੌਤਾ ਹੋਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕਸ਼ਮੀਰ ਮਸਲੇ ਨੂੰ ਚੁੱਕਣ ਲਈ ਓ.ਆਈ.ਸੀ. ਬੈਠਕ ਬੁਲਾਏਗੀ।

CAA ਅਤੇ NRC 'ਤੇ ਦੁਨੀਆ ਭਰ 'ਚ ਵੱਖ-ਵੱਖ ਦੇਸ਼ਾਂ ਨਾਲ ਭਾਰਤ ਨੇ ਸੰਪਰਕ ਕੀਤਾ
ਰਵੀਸ਼ ਕੁਮਾਰ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. 'ਤੇ ਦੁਨੀਆ ਭਰ 'ਚ ਵੱਖ-ਵੱਖ ਦੇਸ਼ਾਂ ਨਾਲ ਭਾਰਤ ਨੇ ਸੰਪਰਕ ਕੀਤਾ। ਭਾਰਤ-ਜਾਪਾਨ ਸਿਖਰ ਸੰਮੇਲਨ 'ਤੇ ਰਵੀਸ਼ ਕੁਮਾਰ ਨੇ ਦੱਸਿਆ ਕਿ ਅਸੀਂ ਜਾਪਾਨੀ ਪੱਖ ਨਾਲ ਸੰਪਰਕ 'ਚ ਹਾਂ, ਅਸੀਂ ਆਸ ਕਰਦੇ ਹਾਂ ਕਿ ਬਹੁਤ ਜਲਦ ਤਰੀਕ ਤੈਅ ਕਰ ਲਈ ਜਾਵੇਗੀ।
 

ਜਾਪਾਨ ਸਰਕਾਰ ਨਾਲ ਸੰਪਰਕ 'ਚ
ਭਾਰਤ-ਜਾਪਾਨ ਦਰਮਿਆਨ ਹੋਣ ਵਾਲੀ ਬੈਠਕ ਨੂੰ ਰੱਦ ਹੋਣ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ-ਜਾਪਾਨ ਸਮਿਟ ਨੂੰ ਲੈ ਕੇ ਅਸੀਂ ਲੋਕ ਜਾਪਾਨ ਸਰਕਾਰ ਨਾਲ ਸੰਪਰਕ 'ਚ ਹਾਂ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮਿਲਣ ਲਈ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। 
 

ਮੇਹੁਲ ਚੋਕਸੀ ਨੂੰ ਭਾਰਤ 'ਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ
ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਸਵਾਲ ਦੇ ਜਵਾਬ 'ਚ ਰਵੀਸ਼ ਕੁਮਾਰ ਨੇ ਕਿਹਾ ਕਿ ਸੀ.ਏ.ਏ. ਅਤੇ ਐੱਨ.ਆਰ.ਸੀ. 'ਤੇ ਦੁਨੀਆ ਭਰ 'ਚ ਵੱਖ-ਵੱਖ ਦੇਸ਼ਾਂ ਨਾਲ ਅਸੀਂ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨਾਲ ਇਸ ਮੁੱਦੇ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਅਸੀਂ ਏਂਟੀਗੁਆ ਅਤੇ ਬਾਬੁਰਡਾ ਸਰਕਾਰ ਤੋਂ ਅਪੀਲ ਕੀਤੀ ਹੈ ਜੇਕਰ ਉਹ ਕਾਨੂੰਨੀ ਕਾਰਵਾਈ 'ਚ ਤੇਜ਼ੀ ਲਿਆ ਸਕਦੇ ਹਨ ਤਾਂ ਮੇਹੁਲ ਚੋਕਸੀ ਨੂੰ ਭਾਰਤ 'ਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।


DIsha

Content Editor

Related News