ਸੀ. ਬੀ. ਆਈ. ਨੇ ਦਾਤੀ ਮਹਾਰਾਜ ਨੂੰ ਮਿਲੀ ਪੇਸ਼ਗੀ ਜ਼ਮਾਨਤ ਨੂੰ ਦਿੱਤੀ ਚੁਣੌਤੀ

Thursday, Mar 21, 2019 - 04:47 AM (IST)

ਸੀ. ਬੀ. ਆਈ. ਨੇ ਦਾਤੀ ਮਹਾਰਾਜ ਨੂੰ ਮਿਲੀ ਪੇਸ਼ਗੀ ਜ਼ਮਾਨਤ ਨੂੰ ਦਿੱਤੀ ਚੁਣੌਤੀ

ਨਵੀਂ ਦਿੱਲੀ, (ਅਨਸ)– ਦਿੱਲੀ ਹਾਈ ਕੋਰਟ ਨੇ ਬੁੱਧਵਾਰ ਸਵਾਮੀ ਦਾਤੀ ਮਹਾਰਾਜ ਅਤੇ ਹੋਰਨਾਂ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿਚ ਦਿੱਤੀ ਗਈ ਪੇਸ਼ਗੀ ਜ਼ਮਾਨਤ ਨੂੰ ਰੱਦ ਕਰਨ ਦੀ ਸੀ. ਬੀ. ਆਈ. ਦੀ ਮੰਗ ਵਾਲੀ ਪਟੀਸ਼ਨ ’ਤੇ ਜਵਾਬ ਦਾਖਲ ਕਰਨ ਲਈ ਕਿਹਾ। ਮਾਣਯੋਗ ਜੱਜ ਚੰਦਰ ਸ਼ੇਖਰ ਨੇ ਦਾਤੀ ਮਹਾਰਾਜ ਅਤੇ ਉਨ੍ਹਾਂ ਦੇ 3 ਸਹਿਯੋਗੀਆਂ ਨੂੰ ਨੋਟਿਸ ਜਾਰੀ ਕੀਤਾ। ਮਾਮਲੇ ਦੀ ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ।


author

Bharat Thapa

Content Editor

Related News