ਏਲਨਾਬਾਦ ਜ਼ਿਮਨੀ ਚੋਣ ਨਤੀਜੇ: ਅਭੈ ਚੌਟਾਲਾ ਦਾ ਦਾਅਵਾ-ਮੈਂ ਹੀ ਜਿੱਤ ਰਿਹਾ ਹਾਂ ਚੋਣ

11/02/2021 3:26:29 PM

ਸਿਰਸਾ (ਸਤਨਾਮ ਸਿੰਘ)— ਏਲਨਾਬਾਦ ਜ਼ਿਮਨੀ ਚੋਣਾਂ ਦੇ ਇਨੈਲੋ ਉਮੀਦਵਾਰ ਅਭੈ ਚੌਟਾਲਾ ਨੇ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਮੈਂ ਚੋਣਾਂ ਜਿੱਤ ਰਿਹਾ ਹਾਂ ਅਤੇ ਮਾਰਜਿਨ 8000 ਤੋਂ ਜ਼ਿਆਦਾ ਦਾ ਰਹੇਗਾ। ਅਭੈ ਚੌਟਾਲਾ ਚੌਧਰੀ ਦੇਵੀਲਾਲ ਯੂਨੀਵਰਸਿਟੀ ’ਚ ਬਣਾਏ ਗਏ ਵੋਟ ਗਿਣਤੀ ਕੇਂਦਰ ਪਹੁੰਚੇ। ਇਸ ਦੌਰਾਨ 12 ਦੌਰ ਦੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਚੌਟਾਲਾ ਆਪਣੇ ਮੁਕਾਬਲੇਬਾਜ਼ ਤੋਂ ਸਾਢੇ 4 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇੱਥੇ ਪਹੁੰਚੇ ਅਭੈ ਚੌਟਾਲਾ ਨੇ ਕਿਹਾ ਕਿ ਇਸ ਚੋਣ ’ਚ ਵੋਟਾਂ ਦੀ ਖਰੀਦ-ਫਰੋਖਤ ਹੋਈ ਹੈ। 

ਚੌਟਾਲਾ ਨੇ ਕਾਂਗਰਸ ’ਤੇ ਵੀ ਭਾਜਪਾ ਨਾਲ ਮਿਲੀਭੁਗਤ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਨਹੀਂ ਸਗੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਿੱਤ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਵੋਟਿੰਗ ਕੇਂਦਰ ਦੇ ਬਾਹਰ ਮੀਡੀਆ ਨੂੰ ਦੱਸਿਆ ਕਿ ਜ਼ਿਮਨੀ ਚੋਣਾਂ ’ਚ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਗਈ ਸੀ ਅਤੇ ਸੱਤਾਧਾਰੀ ਭਾਜਪਾ ਨੇ ਪੈਸਾ ਦਾ ਇਸਤੇਮਾਲ ਪੁਲਸ ਦੇ ਜ਼ਰੀਏ ਪੈਸੇ ਵੰਡ ਕੇ ਵੋਟ ਖਰੀਦਣ ਲਈ ਕੀਤਾ ਸੀ। ਚੌਟਾਲਾ ਨੇ ਜ਼ਿਮਨੀ ਚੋਣਾਂ ਲਈ ਮਨੀ ਲਾਂਡਰਿੰਗ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਖੱਟੜ ਨੂੰ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਦੱਸ ਦੇਈਏ ਕਿ ਏਲਨਾਬਾਦ ’ਚ 2010 ਦੀ ਜ਼ਿਮਨੀ ਚੋਣ ਵਿਚ ਅਭੈ ਚੌਟਾਲਾ ਨੇ ਇਸ ਸੀਟ ਤੋਂ ਜਿੱਤ ਦਰਜ ਕੀਤੀ ਸੀ ਅਤੇ 2014 ਦੀਆਂ ਚੋਣਾਂ ’ਚ ਵੀ ਇਸ ਸੀਟ ਤੋਂ ਜਿੱਤ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਨੇ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਫਿਰ ਤੋਂ ਏਲਨਾਬਾਦ ਤੋਂ ਜਿੱਤ ਹਾਸਲ ਕੀਤੀ। ਉਸ ਸਮੇਂ ਉਹ ਵਿਧਾਨ ਸਭਾ ’ਚ ਪਹੁੰਚਣ ਵਾਲੇ ਇਨੈਲੋ ਦੇ ਇਕਮਾਤਰ ਵਿਧਾਇਕ ਸਨ।


Tanu

Content Editor

Related News