ਜ਼ਿਮਨੀ ਚੋਣ ਨਤੀਜੇ: ਕਾਲੀਗੰਜ ਸੀਟ ਤੋਂ ਤ੍ਰਿਣਮੂਲ ਕਾਂਗਰਸ ਉਮੀਦਵਾਰ ਨੇ ਗੱਡੇ ਜਿੱਤ ਦੇ ਝੰਡੇ
Monday, Jun 23, 2025 - 05:54 PM (IST)

ਕੋਲਕਾਤਾ- ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਵਿਚ ਕਾਲੀਗੰਜ ਵਿਧਾਨ ਸਭਾ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਫ਼ ਹੋ ਗਏ ਹਨ। ਜਿਸ ਵਿਚ ਤ੍ਰਿਣਮੂਲ ਕਾਂਗਰਸ ਉਮੀਦਵਾਰ ਅਲੀਫ਼ਾ ਅਹਿਮਦ ਨੇ 50049 ਵੋਟਾਂ ਦੇ ਫਰਕ ਨਾਲ ਭਾਜਪਾ ਉਮੀਦਵਾਰ ਆਸ਼ੀਸ਼ ਘੋਸ਼ ਨੂੰ ਹਰਾਇਆ ਹੈ। ਅਲੀਫ਼ਾ ਅਹਿਮਦ ਨੇ 1,02,759 ਵੋਟਾਂ ਹਾਸਲ ਕੀਤੀਆਂ ਹਨ।
ਅਧਿਕਾਰੀਆਂ ਮੁਤਾਬਕ ਸਖ਼ਤ ਸੁਰੱਖਿਆ ਵਿਵਸਥਾ ਵਿਚਕਾਰ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਡਾਕ ਵੋਟਾਂ ਦੀ ਗਿਣਤੀ ਨਾਲ ਸ਼ੁਰੂ ਹੋਈ ਅਤੇ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ। ਫਰਵਰੀ ਵਿਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਸੀਰੂਦੀਨ ਅਹਿਮਦ ਦੀ ਅਚਾਨਕ ਮੌਤ ਕਾਰਨ ਕਾਲੀਗੰਜ ਵਿਧਾਨ ਸਭਾ ਸੀਟ 'ਤੇ ਜ਼ਿਮਨੀ-ਚੋਣਾਂ ਜ਼ਰੂਰੀ ਹੋ ਗਈਆਂ ਸਨ। ਉਨ੍ਹਾਂ ਦੀ ਧੀ ਅਲੀਫਾ ਅਹਿਮਦ (38) ਨੂੰ ਇਸ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਕਾਲੀਗੰਜ ਵਿਚ ਜ਼ਿਮਨੀ-ਚੋਣ 19 ਜੂਨ ਨੂੰ ਹੋਈ ਸੀ ਅਤੇ ਸ਼ਾਮ 5 ਵਜੇ ਤੱਕ ਦਰਜ ਰਿਕਾਰਡ ਅਨੁਸਾਰ 69.85 ਫ਼ੀਸਦੀ ਵੋਟਿੰਗ ਹੋਈ। ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਮੁੱਖ ਤੌਰ 'ਤੇ ਸ਼ਾਂਤੀਪੂਰਨ ਰਹੀ।