ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ

Thursday, Jun 19, 2025 - 09:36 AM (IST)

ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ

ਚੰਡੀਗੜ੍ਹ/ਲੁਧਿਆਣਾ (ਵੈੱਬ ਡੈਸਕ, ਅੰਕੁਰ) : ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ 'ਚ ਚੋਣ ਜ਼ਾਬਤੇ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਲੁਧਿਆਣਾ ਪੁਲਸ ਨੇ ਰਾਸ਼ਨ ਨਾਲ ਭਰੇ ਇੱਕ ਕੈਂਟਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਕੈਂਟਰ ਨੂੰ ਜ਼ਬਤ ਕਰ ਲਿਆ ਹੈ। ਦੋਸ਼ ਹਨ ਕਿ ਇਹ ਰਾਸ਼ਨ ਇੱਕ ਪਾਰਟੀ ਵਲੋਂ ਵੋਟਾਂ ਪਾਉਣ ਦੇ ਲਾਲਚ ਨਾਲ ਵੰਡਣਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ

ਜ਼ਿਕਰਯੋਗ ਹੈ ਕਿ 18 ਜੂਨ ਨੂੰ ਲੁਧਿਆਣਾ ਦੇ ਸ਼ਾਮ ਨਗਰ ਮੇਨ ਬਜ਼ਾਰ 'ਚ ਲੋਕਾਂ ਵੱਲੋਂ ਇੱਕ ਕੈਂਟਰ ਰੋਕਿਆ ਹੋਇਆ ਸੀ, ਜਿਸ 'ਚ ਰਾਸ਼ਨ ਦੇ ਕਾਫ਼ੀ ਥੈਲੇ ਮੌਜੂਦ ਸਨ। ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਕੈਂਟਰ 'ਚ ਪਿਆ ਰਾਸ਼ਨ ਕੈਂਟਰ ਡਰਾਈਵਰ ਅਮਰਜੀਤ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਰਤਨਹੇੜੀ, ਖੰਨਾ ਵੱਲੋਂ ਲੋਕਾਂ ਨੂੰ ਕਿਸੇ ਇੱਕ ਪਾਰਟੀ ਨੂੰ ਵੋਟਾਂ ਪਾਉਣ ਲਈ ਭਰਮਾਉਣ ਵਾਸਤੇ ਵੰਡਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਸਤਿਸੰਗਾਂ ਵਿਚਾਲੇ ਹੋ ਗਿਆ ਵੱਡਾ ਐਲਾਨ

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕਰਨ ਮਗਰੋਂ ਕੈਂਟਰ ਡਰਾਈਵਰ ਖ਼ਿਲਾਫ਼ ਵੋਟਰਾਂ ਨੂੰ ਲਾਲਚ ਦੇਣ ਦੇ ਇਲਜ਼ਾਮ 'ਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ-173 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੇ ਕੈਂਟਰ ਨੂੰ ਰਾਸ਼ਨ ਸਮੇਤ ਜ਼ਬਤ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News