ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਪਾਈ ਵੋਟ

Thursday, Jun 19, 2025 - 08:18 AM (IST)

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਪਾਈ ਵੋਟ

ਲੁਧਿਆਣਾ (ਵਿੱਕੀ): ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ 'ਤੇ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇਸ ਦੌਰਾਨ ਕੁੱਲ੍ਹ 14 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ ਪੂਲਿੰਗ ਬੂਥਾਂ 'ਤੇ ਪਹੁੰਚਣ ਲੱਗ ਪਏ ਹਨ। ਉੱਥੇ ਹੀ ਉਮੀਦਵਾਰਾਂ ਵੱਲੋਂ ਵੀ ਆਪੋ-ਆਪਣੇ ਬੂਥ 'ਤੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 9,10 ਤੇ 11 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਮਾਲਵਾ ਸਕੂਲ ਵਿਚ ਬਣੇ ਵੋਟਿੰਗ ਕੇਂਦਰ ਵਿਚ ਜਾ ਕੇ ਵੋਟ ਪਾਈ। ਆਸ਼ੂ ਨੇ ਵੋਟ ਪਾਉਣ ਮਗਰੋਂ ਕਿਹਾ ਕਿ ਜੋ ਮੇਰਾ ਸੰਵਿਧਾਨਕ ਫਰਜ਼ ਸੀ, ਉਹ ਮੈਂ ਨਿਭਾਅ ਆਇਆ ਹਾਂ, ਸਾਰੇ ਵੋਟਰਾਂ ਨੂੰ ਵੀ ਅਪੀਲ ਹੈ ਕਿ ਉਹ ਆਪਣਾ ਸੰਵਧਿਾਨਕ ਫਰਜ਼ ਜ਼ਰੂਰ ਨਿਭਾਉਣ। ਉਨ੍ਹਾਂ ਕਿਹਾ ਕਿ ਮੈਂ ਪੂਰੇ ਹਲਕੇ ਵਿਚ ਜਨਤਾ ਦੇ ਦਰਬਾਰ ਵਿਚ ਗਿਆ ਹਾਂ। ਉਨ੍ਹਾਂ ਆਸ ਜਤਾਈ ਕਿ ਅੱਜ ਮੌਸਮ ਦੀ ਤਰ੍ਹਾਂ ਨਤੀਜੇ ਵੀ ਸੁਹਾਵਨੇ ਹੀ ਰਹਿਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News