5 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਸਾਹਮਣੇ, ਜਾਣੋ ਕਿੱਥੋਂ ਕਿਸ ਦੀ ਹੋਈ ਬੱਲੇ-ਬੱਲੇ
Monday, Jun 23, 2025 - 01:43 PM (IST)

ਨੈਸ਼ਨਲ ਡੈਸਕ- ਚਾਰ ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਸੀ। ਪਹਿਲਾਂ ਇਕ ਘੰਟਾ ਬੈਲਟ ਵੋਟਾਂ ਦੀ ਗਿਣਤੀ ਹੋਈ, ਇਸ ਤੋਂ ਬਾਅਦ 9 ਵਜੇ ਤੋਂ ਈਵੀਐੱਮ ਦੀ ਗਿਣਤੀ ਜਾਰੀ ਹੋਈ। ਚੋਣ ਕਮਿਸ਼ਨ ਅਨੁਸਾਰ ਗੁਜਰਾਤ ਦੀ ਕਾਦੀ ਸੀਟ 'ਤੇ ਭਾਜਪਾ ਉਮੀਦਵਾਰ ਰਾਜੇਂਦਰ ਚਾਵੜਾ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਗੁਜਰਾਤ ਦੀ ਵਿਸਾਵਦਰ ਸੀਟ 'ਤੇ 'ਆਪ' ਉਮੀਦਵਾਰ ਗੋਪਾਲ ਇਟਾਲੀਆ ਨੇ ਜਿੱਤ ਹਾਸਲ ਕਰ ਲਈ ਹੈ। ਗੋਪਾਲ ਇਟਾਲੀਆ ਨੇ ਭਾਜਪਾ ਉਮੀਦਵਾਰ ਕੀਰਤੀ ਪਟੇਲ ਨੂੰ ਹਰਾਇਆ ਹੈ। ਦੂਜੇ ਪਾਸੇ ਪੰਜਾਬ ਦੀ ਲੁਧਿਆਣਾ ਵੈਸਟ ਸੀਟ 'ਤੇ 'ਆਪ' ਉਮੀਦਵਾਰ ਸੰਜੀਵ ਅਰੋੜਾ ਜਿੱਤ ਗਏ ਹਨ। ਸੰਜੀਵ ਅਰੋੜਾ ਨੇ ਕਾਂਗਰਸ ਦੇ ਭਰਤ ਭੂਸ਼ਣ ਆਸ਼ੂ ਨੂੰ ਹਰਾਇਆ। ਇਸ ਤੋਂ ਇਲਾਵਾ ਕੇਰਲ ਦੀ ਨੀਲਾਂਬੁਰ ਸੀਟ 'ਤੇ ਕਾਂਗਰਸ ਉਮੀਦਵਾਰ ਆਰੀਆਦਾਨ ਸ਼ੌਕਤ ਨੇ ਜਿੱਤ ਹਾਸਲ ਕਰ ਲਈ ਹੈ। ਪੱਛਮੀ ਬੰਗਾਲ ਦੀ ਕਾਲੀਗੰਜ ਸੀਟ 'ਤੇ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫ਼ਾ ਅਹਿਮ ਅੱਗੇ ਚੱਲ ਰਹੀ ਹੈ। ਦੱਸਣਯੋਗ ਹੈ ਕਿ 5 ਸੀਟਾਂ 'ਤੇ 19 ਜੂਨ ਨੂੰ ਵੋਟਿੰਗ ਹੋਈ ਸੀ।
19 ਜੂਨ ਨੂੰ ਹੋਈ ਵੋਟਿੰਗ 'ਚ ਸਭ ਤੋਂ ਵੱਧ ਕੇਰਲ 'ਚ ਵੋਟਾਂ ਪਈਆਂ। ਗੁਜਰਾਤ ਦੀ ਕਾਦੀ 'ਚ 57.91 ਫੀਸਦੀ ਤੇ ਵਿਸਾਵਦਰ 'ਚ 56.89 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਲੁਧਿਆਣਾ ਵੈਸਟ 'ਚ 51.33 ਫੀਸਦੀ ਵੋਟਿੰਗ ਹੋਈ। ਪੱਛਮੀ ਬੰਗਾਲ ਦੀ ਕਾਲੀਗੰਜ ਸੀਟ 'ਤੇ 73.36 ਫੀਸਦੀ ਵੋਟਾਂ ਪਈਆਂ। ਉੱਥੇ ਹੀ ਕੇਰਲ ਦੀ ਨੀਲਾਂਬੁਰ ਸੀਟ 'ਤੇ 75.27 ਫੀਸਦੀ ਵੋਟਾਂ ਪਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8