ਜ਼ਿਮਨੀ ਚੋਣ ਨਤੀਜੇ: ਵਿਸਾਵਦਰ ਸੀਟ ''ਤੇ AAP ਦੀ ਧਮਾਕੇਦਾਰ ਜਿੱਤ ! CM ਮਾਨ ਨੇ ਗੋਪਾਲ ਨੂੰ ਦਿੱਤੀਆਂ ਵਧਾਈਆਂ

Monday, Jun 23, 2025 - 02:29 PM (IST)

ਜ਼ਿਮਨੀ ਚੋਣ ਨਤੀਜੇ: ਵਿਸਾਵਦਰ ਸੀਟ ''ਤੇ AAP ਦੀ ਧਮਾਕੇਦਾਰ ਜਿੱਤ ! CM ਮਾਨ ਨੇ ਗੋਪਾਲ ਨੂੰ ਦਿੱਤੀਆਂ ਵਧਾਈਆਂ

ਨੈਸ਼ਨਲ ਡੈਸਕ- ਗੁਜਰਾਤ ਦੀਆਂ ਦੋ ਸੀਟਾਂ- ਕਾਦੀ ਅਤੇ ਵਿਸਾਵਦਰ 'ਤੇ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਐਲਾਨੇ ਗਏ। ਗੁਜਰਾਤ ਦੇ ਵਿਸਾਵਦਰ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਇਟਾਲੀਆ ਗੋਪਾਲ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ 17,554 ਵੋਟਾਂ ਨਾਲ ਭਾਜਪਾ ਦੇ ਕੀਰਿਤ ਪਟੇਲ ਨੂੰ ਮਾਤ ਦਿੱਤੀ ਹੈ। ਗੋਪਾਲ ਨੂੰ 75,942 ਵੋਟਾਂ ਪਈਆਂ ਹਨ, ਜਦਕਿ ਕੀਰਿਤ ਪਟੇਲ ਨੇ 58,388 ਵੋਟਾਂ ਹਾਸਲ ਕੀਤੀਆਂ ਹਨ। ਉੱਥੇ ਹੀ ਗੁਜਰਾਤ ਦੀ ਦੂਜੀ ਸੀਟ ਕਾਦੀ ਤੋਂ ਭਾਜਪਾ ਉਮੀਦਵਾਰ ਰਾਜੇਂਦਰਕੁਮਾਰ ਦਾਨੇਸ਼ਵਰ ਚਵੜਾ ਨੇ 39,452 ਵੋਟਾਂ ਨਾਲ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ- ਗੁਜਰਾਤ ਉਪ-ਚੋਣ ; ਵਿਸਾਵਦਰ 'ਚ AAP ਨੇ ਗੱਡਿਆ ਝੰਡਾ, ਕਾਦੀ ਸੀਟ 'ਤੇ BJP ਦਾ ਕਬਜ਼ਾ

ਇਟਾਲੀਆ ਗੋਪਾਲ ਦੀ ਜਿੱਤ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਇਟਾਲੀਆ ਗੋਪਾਲ ਨੂੰ ਜਿੱਤ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ 'ਤੇ ਭਰੋਸਾ ਜਤਾਇਆ ਹੈ। ਪੂਰੇ ਦੇਸ਼ ਵਿਚ ਜੇਕਰ ਕੋਈ ਭਾਜਪਾ ਨੂੰ ਹਰਾਉਣ ਦਾ ਦਮ ਰੱਖਦੀ ਹੈ, ਉਹ ਆਮ ਆਦਮੀ ਪਾਰਟੀ ਹੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਅੱਗੇ ਲਿਖਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਝੰਡਾ ਗੁਜਰਾਤ ਵਿਚ ਵੀ ਲਹਿਰਾਏਗਾ। ਪਾਰਟੀ ਦੇ ਸਾਰੇ ਸੰਗਠਨ ਨੂੰ ਵੀ ਵਧਾਈਆਂ।

PunjabKesari

ਇਹ ਵੀ ਪੜ੍ਹੋ- ਭਾਰਤ 'ਚ ਰਹਿਣ ਲਈ ਇਹ ਕੀ ਕਰ ਗਈਆਂ ਗੋਰੀਆਂ ਮੇਮਾਂ ! ਮਾਮਲਾ ਜਾਣ ਤੁਸੀਂ ਵੀ ਕਹੋਗੇ 'Oh My G...'

ਦੱਸਣਯੋਗ ਹੈ ਕਿ  ਅੱਜ ਪੰਜਾਬ ਦੇ ਲੁਧਿਆਣਾ ਵੈਸਟ ਸਣੇ ਗੁਜਰਾਤ ਦੀਆਂ 2, ਪੱਛਮੀ ਬੰਗਾਲ ਤੇ ਕੇਰਲ ਦੀ 1-1 ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ ਹੋ ਰਹੀ ਹੈ, ਜਿਨ੍ਹਾਂ 'ਚੋਂ ਗੁਜਰਾਤ ਦੀ ਕਾਦੀ ਤੇ ਵਿਸਾਵਦਰ ਸੀਟਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਨ੍ਹਾਂ ਸੀਟਾਂ 'ਤੇ 19 ਜੂਨ ਨੂੰ ਜ਼ਿਮਨੀ ਚੋਣਾਂ ਹੋਈਆਂ ਸਨ। ਵਿਸਾਵਦਰ ਸੀਟ ਦਸੰਬਰ 2023 ਵਿਚ ਤਤਕਾਲੀ 'ਆਪ' ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇ ਕੇ ਸੱਤਾਧਾਰੀ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ, ਜਦਕਿ ਅਨੁਸੂਚਿਤ ਜਾਤੀ (ਐੱਸ.ਸੀ.) ਉਮੀਦਵਾਰ ਲਈ ਰਾਖਵਾਂ ਕਾਦੀ ਸੀਟ, ਫਰਵਰੀ ਵਿਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਕਾਰਨ ਖਾਲੀ ਹੋ ਗਈ।


author

Tanu

Content Editor

Related News