ਨਿਸ਼ਾਨੇਬਾਜ਼ੀ ਵਿਸ਼ਵ ਕੱਪ ''ਚ ਸੁਰੂਚੀ ਸਿੰਘ ਨੇ ਗੱਡੇ ਝੰਡੇ, ਜਿੱਤਿਆ ਸੋਨ ਤਮਗਾ

Saturday, Jun 14, 2025 - 12:03 PM (IST)

ਨਿਸ਼ਾਨੇਬਾਜ਼ੀ ਵਿਸ਼ਵ ਕੱਪ ''ਚ ਸੁਰੂਚੀ ਸਿੰਘ ਨੇ ਗੱਡੇ ਝੰਡੇ, ਜਿੱਤਿਆ ਸੋਨ ਤਮਗਾ

ਮਿਊਨਿਖ- ਉੱਭਰਤੀ ਹੋਈ ਭਾਰਤੀ ਨਿਸ਼ਾਨੇਬਾਜ਼ ਸੁਰੂਚੀ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਫਾਈਨਲ ਵਿਚ ਜਿੱਤ ਦੇ ਨਾਲ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੀ ਇਸ ਪ੍ਰਤੀਯੋਗਿਤਾ ਵਿਚ ਲਗਾਤਾਰ ਤੀਜਾ ਸੋਨ ਤਮਗਾ ਜਿੱਤਿਆ।

ਆਪਣੇ ਤੀਜੇ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀ ਇਸ 19 ਸਾਲਾ ਖਿਡਾਰਨ ਨੇ ਵਿਅਕਤੀਗਤ ਸੋਨ ਤਮਗਿਆਂ ਦੀ ਹੈਟ੍ਰਿਕ ਪੂਰੀ ਕੀਤੀ ਤੇ ਕੁੱਲ ਮਿਲਾ ਕੇ ਚੌਥਾ ਤਮਗਾ ਜਿੱਤਿਆ। ਉਸ ਨੇ ਇਸ ਤੋਂ ਪਹਿਲਾਂ ਅਪ੍ਰੈਲ ਵਿਚ ਬਿਊਨਸ ਆਇਰਸ ਤੇ ਲੀਮਾ ਵਿਸ਼ਵ ਕੱਪ ਵਿਚ ਵੀ ਸੋਨੇ ਤਮਗੇ ਜਿੱਤੇ ਸਨ।

ਸੁਰੂਚੀ ਨੇ ਫਾਈਨਲ ਵਿਚ 241.9 ਅੰਕਾਂ ਨਾਲ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਵਿਚ 2 ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਭਾਕਰ 574 ਅੰਕਾਂ ਨਾਲ 25ਵੇਂ ਸਥਾਨ ’ਤੇ ਰਹੀ। ਫਾਈਨਲ ਮੁਕਾਬਲੇ ਦੌਰਾਨ ਕੁਮੈਂਟਰੀ ਕਰ ਰਹੀ ਭਾਕਰ ਨੇ ਆਪਣੀ ਹਮਵਤਨ ਦੇ ਸੋਨ ਤਮਗਾ ਜਿੱਤਣ ’ਤੇ ਖੁਸ਼ੀ ਜ਼ਾਹਿਰ ਕੀਤੀ।


author

Tarsem Singh

Content Editor

Related News