ਲਾਕਡਾਊਨ ''ਚ ਕਾਰੋਬਾਰ ਠੱਪ, ਪਿਘਲ ਗਈ ''ਆਈਸਕ੍ਰੀਮ''

05/19/2020 4:03:28 PM

ਪਟਨਾ (ਵਾਰਤਾ)— ਤਪਦੀ ਗਰਮੀ ਅਤੇ ਉਸਮ ਵਿਚ ਆਈਸਕ੍ਰੀਮ ਖੁਆ ਕੇ ਲੋਕਾਂ ਨੂੰ ਠੰਡਕ ਦਾ ਅਹਿਸਾਸ ਕਰਾਉਣ ਵਾਲੇ ਕਾਰੋਬਾਰੀ ਅਤੇ ਵਿਕ੍ਰੇਤਾ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਜਾਰੀ ਲਾਕਡਾਊਨ ਦੀ ਵਜ੍ਹਾ ਕਰ ਕੇ ਬੇਰੋਜ਼ਗਾਰੀ ਦੀ ਤਪਸ਼ 'ਚ ਝੁਲਸ ਰਹੇ ਹਨ। ਕੋਰੋਨਾ ਤੋਂ ਬਾਅਦ ਲਾਕਡਾਊਨ ਨਾਲ ਛੋਟੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਇਸ ਵਿਚ ਆਈਸਕ੍ਰੀਮ ਉਦਯੋਗ ਵੀ ਪ੍ਰਭਾਵਿਤ ਹੋਇਆ ਹੈ। ਇਸ ਦੀ ਮਾਰ ਬਿਹਾਰ ਦੇ ਬ੍ਰਾਂਡੇਡ ਆਈਸਕ੍ਰੀਮ ਕਾਰਖਾਨਿਆਂ ਦੇ ਨਾਲ ਹੀ ਛੋਟੇ ਕਸਬਿਆਂ ਵਿਚ ਉਨ੍ਹਾਂ ਦੁਕਾਨਦਾਰਾਂ 'ਤੇ ਵੀ ਪਿਆ ਹੈ, ਜੋ ਮਟਕਾ ਕੁਲਫੀ ਜਾਂ ਸ਼ੇਕ ਜਿਵੇਂ ਦੁੱਧ ਤੋਂ ਬਣਨ ਵਾਲੇ ਉਤਪਾਦ ਵੇਚਦੇ ਹਨ। ਸਿਰਫ ਤਿੰਨ ਤੋਂ ਚਾਰ ਮਹੀਨੇ ਦੇ ਕਾਰੋਬਾਰ ਲਈ 9 ਮਹੀਨੇ ਤਕ ਉਡੀਕ ਕਰਨ ਵਾਲੇ ਆਈਸਕ੍ਰੀਮ ਕਾਰੋਬਾਰੀਆਂ ਦਾ ਕਾਰੋਬਾਰ ਇਸ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਟੜੀ ਤੋਂ ਉਤਰ ਗਿਆ।

ਇਕ ਅਨੁਮਾਨ ਮੁਤਾਬਕ ਲਾਕਡਾਊਨ ਕਾਰਨ ਬਿਹਾਰ ਦੇ ਆਈਸਕ੍ਰੀਮ ਉਦਯੋਗ ਨੂੰ 60 ਫੀਸਦੀ ਨੁਕਸਾਨ ਤਾਂ ਪਹਿਲਾਂ ਹੀ ਹੋ ਚੁੱਕਾ ਹੈ। ਜੇਕਰ ਮਹੀਨੇ ਭਰ ਬੰਦ ਹੋਰ ਰਿਹਾ ਤਾਂ ਇਸ ਉਦਯੋਗ ਦਾ ਪੂਰਾ ਸਾਲ ਖਰਾਬ ਹੋ ਜਾਵੇਗਾ। ਤਪਦੀ ਗਰਮੀ ਵਿਚ ਗਲ਼ ਨੂੰ ਤਰ ਕਰਨ ਵਾਲੇ ਪੀਣ ਵਾਲੇ ਪਦਾਰਥਾਂ ਦਾ ਬਜ਼ਾਰ ਇਨ੍ਹੀਂ ਦਿਨੀਂ ਠੰਡਾ ਪਿਆ ਹੈ। ਗੰਨਾ ਰਸ ਅਤੇ ਫਲਾਂ ਦੇ ਜੂਸ ਦੀਆਂ ਦੁਕਾਨਾਂ ਤਾਂ ਫਿਰ ਵੀ ਥੋੜ੍ਹੀ ਬਹੁਤ ਖੁੱਲ੍ਹੀਆਂ ਨਜ਼ਰ ਆ ਰਹੀਆਂ ਹਨ ਪਰ ਆਈਸਕ੍ਰੀਮ ਨਜ਼ਰ ਨਹੀਂ ਆਉਂਦੀ ਹੈ। ਗਲੀਆਂ ਵਿਚ ਆਈਸਕ੍ਰੀਮ-ਆਈਸ ਕੈਂਡੀ ਦੀਆਂ ਰੇਡੀਆਂ 'ਤੇ ਵੱਜਣ ਵਾਲੇ ਪੌਂ-ਪੌਂ ਦੀ ਆਵਾਜ਼ ਕੋਰੋਨਾ ਕਰ ਕੇ ਲੱਗੇ ਲਾਕਡਾਊਨ ਵਿਚ ਗੁਆਚ ਗਈ ਹੈ। ਗਰਮੀਆਂ ਦੇ ਸ਼ੁਰੂ ਹੁੰਦੇ ਹੀ ਆਈਸਕ੍ਰੀਮ ਵੇਚਣ ਵਾਲੇ ਪੂਰੀ ਤਰ੍ਹਾਂ ਬੇਰੋਜ਼ਗਾਰ ਹੋ ਗਏ ਹਨ। ਆਈਸਕ੍ਰੀਮ ਕੈਂਡੀ ਖੁਆ ਕੇ ਠੰਡਕ ਦਾ ਅਹਿਸਾਸ ਕਰਾਉਣ ਵਾਲੇ ਸੇਲਸਮੈਨ ਇਸ ਲਾਕਡਾਊਨ ਵਿਚ ਬੇਰੋਜ਼ਗਾਰੀ ਦੀ ਗਰਮੀ 'ਚ ਝੁਲਸ ਰਹੇ ਹਨ।


Tanu

Content Editor

Related News