ਦਿੱਲੀ ''ਚ ਪੂਰੀ ਸਮਰੱਥਾ ਨਾਲ ਚੱਲਣਗੀਆਂ ਬੱਸਾਂ, ਵਿਆਹ ''ਚ ਹੋ ਸਕਣਗੇ 200 ਲੋਕ ਸ਼ਾਮਲ

Saturday, Oct 31, 2020 - 10:45 PM (IST)

ਨਵੀਂ ਦਿੱਲੀ - ਦਿੱਲੀ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 3 ਲੱਖ 47 ਹਜ਼ਾਰ 476 ਹੋ ਗਈ ਹੈ। ਗੱਲ ਜੇਕਰ ਸਿਰਫ ਸ਼ਨੀਵਾਰ ਦੀ ਕਰੀਏ ਤਾਂ 5062 ਨਵੇਂ ਕੇਸ ਸਾਹਮਣੇ ਆਏ ਅਤੇ 41 ਲੋਕਾਂ ਦੀ ਮੌਤ ਹੋਈ। ਇਸ ਤਰ੍ਹਾਂ ਮਰਨ ਵਾਲਿਆਂ ਦੀ ਕੁਲ ਗਿਣਤੀ 6 ਹਜ਼ਾਰ 511 ਹੋ ਗਈ ਹੈ। ਇਸ 'ਚ ਦਿੱਲੀ ਸਰਕਾਰ ਨੇ ਟ੍ਰਾਇਲ ਬੇਸਿਸ 'ਤੇ ਅੰਤਰਰਾਜੀ ਬੱਸਾਂ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। 

27 ਅਕਤੂਬਰ ਤੋਂ 8 ਨੰਵਬਰ ਤੱਕ ਟ੍ਰਾਇਲ ਚੱਲੇਗਾ। ਸਰਕਾਰ ਦੀ ਮਨਜ਼ੂਰੀ ਮੁਤਾਬਕ ਪੂਰੀ ਸਮਰੱਥਾ ਨਾਲ ਬੱਸਾਂ ਚੱਲਣਗੀਆਂ ਅਤੇ ਕਿਸੇ ਵੀ ਯਾਤਰੀ ਨੂੰ ਖੜ੍ਹੇ ਹੋ ਕੇ ਯਾਤਰਾ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਬੱਸਾਂ 'ਚ ਬਿਨਾਂ ਮਾਸ‍ਕ ਕੋਈ ਸਫ਼ਰ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਬੰਦ ਹਾਲ 'ਚ 50 ਫ਼ੀਸਦੀ ਸਮਰੱਥਾ ਦੇ ਨਾਲ 200 ਲੋਕਾਂ ਨੂੰ ਵਿਆਹ ਸਮਾਗਮ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ।


Inder Prajapati

Content Editor

Related News