ਦਿੱਲੀ ਤੋਂ ਬਿਹਾਰ ਜਾ ਰਹੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 30 ਲੋਕ ਜ਼ਖਮੀ

Thursday, Aug 20, 2020 - 08:15 AM (IST)

ਦਿੱਲੀ ਤੋਂ ਬਿਹਾਰ ਜਾ ਰਹੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 30 ਲੋਕ ਜ਼ਖਮੀ

ਇਟਾਵਾ- ਦਿੱਲੀ ਤੋਂ ਬਿਹਾਰ ਦੇ ਮਧੂਬਨੀ ਜਾ ਰਹੀ ਇਕ ਯਾਤਰੀ ਬੱਸ ਅੱਧੀ ਰਾਤ ਤੇ ਤੜਕੇ ਦੇ ਸਮੇਂ ਦੌਰਾਨ ਲਗਭਗ 2.30 ਵਜੇ ਆਗਰਾ ਲਖਨਊ ਐਕਸਪ੍ਰੈਸ ਵੇਅ 'ਤੇ ਉਲਟ ਗਈ। ਇਸ ਯਾਤਰੀ ਬੱਸ ਵਿਚ 45 ਯਾਤਰੀ ਸਵਾਰ ਸਨ। ਇਸ ਦੁਰਘਟਨਾ ਵਿਚ 30 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਸੈਫਈ ਦੇ ਪੀ. ਜੀ. ਆਈ. ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਹਾਦਸਾ ਐਕਸਪ੍ਰੈਸ ਵੇਅ ਦੇ 132 ਕਿਲੋਮੀਟਰ ਮਾਰਕ ਦੇ ਕੋਲ ਵਾਪਰਿਆ ਤੇ ਇਹ ਇਲਾਕਾ ਇਟਾਵਾ ਜ਼ਿਲ੍ਹੇ ਵਿਚ ਪੈਂਦਾ ਹੈ। ਬੱਸ ਵਿਚ ਸਵਾਰ ਜ਼ਿਆਦਾਤਰ ਸਵਾਰੀਆਂ ਸੌਂ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਲਟ ਗਈ। 

ਪੁਲਸ ਮੁਤਾਬਕ ਬੱਸ ਵਿਚ 45 ਸਵਾਰੀਆਂ ਸਨ ਤੇ ਇਨ੍ਹਾਂ ਵਿਚੋਂ 30 ਲੋਕ ਜ਼ਖਮੀ ਹੋਏ। ਯੂ. ਪੀ. ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਦੱਸ ਦਈਏ ਕਿ ਐਕਸਪ੍ਰੈਸ ਵੇਅ 'ਤੇ ਸਪੀਡ ਵਧੇਰੇ ਹੋਣ ਕਾਰਨ ਵਾਹਨ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ। 
 


author

Lalita Mam

Content Editor

Related News