ਬਿਜਲੀ ਵਾਲੇ ਖੰਬੇ ਨਾਲ ਟਕਰਾਈ ਪੰਜਾਬ ਰੋਡਵੇਜ਼ ਦੀ ਬੱਸ, ਹੋਇਆ ਬਚਾਅ

11/16/2017 11:06:31 AM

ਊਨਾ—ਹਿਮਾਚਲ ਦੇ ਊਨਾ ਸ਼ਹਿਰ 'ਚ ਸਥਿਤ ਰੈੱਡ ਲਾਈਟ ਚੌਂਕ 'ਤੇ ਬੁੱਧਵਾਰ ਨੂੰ ਇਕ ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋਈ ਹਾਈਮਾਸਟ ਲਾਈਟ ਨਾਲ ਜਾ ਟਕਰਾਈ। ਇਸ ਹਾਦਸੇ 'ਚ ਬੱਸ ਚਾਲਕ ਸਮੇਤ ਸਵਾਰ ਯਾਤਰੀ ਵਾਲ-ਵਾਲ ਬਚ ਗਏ, ਜਦੋਂਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਦਸੇ ਦੌਰਾਨ ਟ੍ਰੈਫਿਕ ਕਰਮੀਆਂ ਨੇ ਘਟਨਾਸਥਾਨ 'ਤੇ ਪਹੁੰਚ ਕੇ ਆਵਾਜਾਈ ਹਾਲਾਤਾਂ ਨੂੰ ਸੰਭਾਲਿਆ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਪੰਜਾਬ ਰੋਡਵੇਜ ਦੀ ਬੱਸ ਊਨਾ ਸਟੈਂਡ ਚੋਂ ਯਾਤਰੀਆਂ ਨਾਲ ਭਰੀ ਬਾਹਰ ਨਿਕਲੀ ਸੀ। ਜਿਵੇਂ ਹੀ ਬੱਸ ਸਟੈਂਡ ਲਾਈਟ ਚੌਂਕ 'ਤੇ ਪਹੁੰਚੀ ਭਾਵੇਂ ਹੀ ਬੇਕਾਬੂ ਹੋ ਕੇ ਹਾਈਮਾਸਟ ਲਾਈਟ ਨਾਲ ਟਕਰਾ ਗਈ।
ਲਾਈਟ ਵਾਲਾ ਖੰਬਾ ਟੁੱਟਣ 'ਤੇ ਸੜਕ 'ਤੇ ਲੱਗਿਆ ਜਾਮ
ਟੱਕਰ ਇੰਨੀ ਜ਼ਬਰਦਸਤ ਸੀ ਕਿ ਲਾਈਟ ਵਾਲਾ ਖੰਬਾ ਟੁੱਟ ਕੇ ਸੜਕ 'ਤੇ ਡਿੱਗ ਗਿਆ। ਇਸ ਹਾਦਸੇ ਦੌਰਾਨ ਸੜਕ 'ਤੇ ਵਾਹਨ ਦਾ ਜਾਮ ਲੱਗ ਗਿਆ। ਇਸ ਹਾਦਸੇ ਦੌਰਾਨ ਬੱਸ 'ਚ ਲੱਗਭਗ 2 ਦਰਜਨ ਯਾਤਰੀ ਸਵਾਰ ਸਨ, ਪਰ ਬੱਸ ਚਾਲਕ ਸਮੇਤ ਇਹ ਸਾਰੇ ਸੁਰੱਖਿਅਤ ਬੱਚ ਗਏ। ਹਾਦਸੇ ਦੌਰਾਨ ਸੜਕ 'ਤੇ ਕਾਫੀ ਦੇਰ ਜਾਮ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਮ ਨੂੰ ਖੁੱਲਵਾਇਆ। ਐੈੱਸ. ਪੀ. ਸੰਜੀਵ ਗਾਂਧੀ ਅਨੁਸਾਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਕੀਤੀ ਅਤੇ ਬੱਸ ਸਵਾਰ ਯਾਤਰੀਆਂ ਨੂੰ ਹੋਰ ਬੱਸਾਂ ਦੀ ਸਹੂਲਤਾਂ ਨਾਲ ਰਵਾਨਾ ਕੀਤਾ ਗਿਆ।


Related News