ਪੰਜਾਬ ''ਚ ਵੱਡੀ ਵਾਰਦਾਤ, ਬੱਸ ''ਚੋਂ ਉਤਰਦੇ ਹੀ ਵਿਅਕਤੀ ਨੂੰ ਮਾਰ ਦਿੱਤੀ ਗੋਲ਼ੀ, ਵੀਡੀਓ ''ਚ ਵੇਖੋ ਖ਼ੌਫ਼ਨਾਕ ਮੰਜ਼ਰ

Sunday, May 12, 2024 - 06:47 PM (IST)

ਪੰਜਾਬ ''ਚ ਵੱਡੀ ਵਾਰਦਾਤ, ਬੱਸ ''ਚੋਂ ਉਤਰਦੇ ਹੀ ਵਿਅਕਤੀ ਨੂੰ ਮਾਰ ਦਿੱਤੀ ਗੋਲ਼ੀ, ਵੀਡੀਓ ''ਚ ਵੇਖੋ ਖ਼ੌਫ਼ਨਾਕ ਮੰਜ਼ਰ

ਜਲੰਧਰ (ਵੈੱਬ ਡੈਸਕ)- ਚੋਣ ਜ਼ਾਬਤੇ ਦੌਰਾਨ ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਵਡਾਲਾ ਚੌਂਕ ਨੇੜੇ ਇਕ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਘਟਨਾ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਵਿਅਕਤੀ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਭਾਰਗਵ ਕੈਂਪ ਦੀ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਸੀ। 

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਬੱਸ ਵਿੱਚ ਸਫ਼ਰ ਕਰ ਰਹੀ ਸੀ, ਜਦੋਂ ਉਹ ਵਡਾਲਾ ਚੌਂਕ ਨੇੜੇ ਬੱਸ ਰੁਕਣ ਮਗਰੋਂ ਉਤਰਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਉਕਤ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਹੈ। ਥਾਣਾ ਭਾਰਗਵ ਕੈਂਪ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਰ ਘਟਨਾ ਦੇ ਸਮੇਂ ਦੋਸ਼ੀ ਹਮਲਾਵਰ ਵੀ ਉਸੇ ਬੱਸ ਵਿਚ ਹੀ ਸਵਾਰ ਸੀ, ਜਿਸ ਵਿਚੋਂ ਪੀੜਤ ਵਿਅਕਤੀ ਉਤਰਿਆ ਸੀ। ਵਿਅਕਤੀ ਬੱਸ ਵਿਚੋਂ ਹੇਠਾਂ ਉਤਰ ਕੇ ਵਡਾਲਾ ਚੌਂਕ ਵੱਲ ਜਾ ਰਿਹਾ ਸੀ ਕਿ ਇੰਨੇ ਵਿਚ ਮੁਲਜ਼ਮ ਪਿੱਛੋਂ ਤੋਂ ਆਇਆ ਅਤੇ ਗੋਲ਼ੀ ਚਲਾ ਦਿੱਤੀ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਲਗਜ਼ਰੀ ਗੱਡੀਆਂ ਤੇ ਟਰੱਕ ਸਣੇ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

PunjabKesari

ਪੀੜਤ ਦੇ ਢਿੱਡ ਵਿਚ ਗੋਲ਼ੀ ਲੱਗੀ ਹੈ, ਜੋਕਿ ਆਰ-ਪਾਰ ਹੋ ਗਈ ਦੱਸੀ ਜਾ ਰਹੀ ਹੈ। ਫਿਲਹਾਲ ਉਹ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ। ਜ਼ਖ਼ਮੀ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।  ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ, ਜਿਸ ਵਿਚ ਮੁਲਜ਼ਮ ਪੀੜਤ ਨੂੰ ਗੋਲ਼ੀ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਰਾਹਗੀਰਾਂ ਮੁਤਾਬਕ ਮੁਲਜ਼ਮ ਵਿਅਕਤੀ ਨੂੰ ਗੋਲ਼ੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ। 

ਇਹ ਵੀ ਪੜ੍ਹੋ- ਅਮਰੀਕੀ ਰੈਸਟੋਰੈਂਟ 'ਚ ਕਰਮਚਾਰੀ ਦਾ ਸ਼ਰਮਨਾਕ ਕਾਰਾ, ਗੁਪਤ ਅੰਗ ਨਾਲ ਦੂਸ਼ਿਤ ਕਰਕੇ ਭੋਜਨ 140 ਲੋਕਾਂ ਨੂੰ ਪਰੋਸਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News