ਸ਼ਿਮਲਾ : 2 ਬੱਸਾਂ ''ਚ ਹੋਈ ਟੱਕਰ, 15 ਲੋਕ ਜ਼ਖਮੀ

03/25/2019 1:09:55 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ 'ਚ ਸੋਮਵਾਰ ਨੂੰ ਉਲਟ ਦਿਸ਼ਾ ਤੋਂ ਆ ਰਹੀਆਂ 2 ਬੱਸਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਕਰੀਬ 15 ਲੋਕ ਜ਼ਖਮੀ ਹੋ ਗਏ। ਸ਼ਿਮਲਾ ਦੇ ਪੁਲਸ ਕਮਿਸ਼ਨਰ ਓਮਪਪਤੀ ਜਾਮਵਾਲ ਨੇ ਦੱਸਿਆ ਕਿ ਹਿਮਾਚਲ ਰਾਜ ਟਰਾਂਸਪੋਰਟ ਨਿਗਮ (ਐੱਚ.ਆਰ.ਟੀ.ਸੀ.) ਦੀ ਇਕ ਬੱਸ ਅਤੇ ਇਕ ਨਿੱਜੀ ਬੱਸ ਰਾਮਪੁਰ ਤਹਿਸੀਲ ਨੇੜੇ ਬੀਥਲ 'ਚ ਟਕਰਾ ਗਈ।

ਇਹ ਹਾਦਸਾ ਕਰੀਬ 11.30 ਵਜੇ ਹੋਇਆ। ਉਨ੍ਹਾਂ ਨੇ ਦੱਸਿਆ ਕਿ ਰਾਮਪੁਰ ਦੇ ਪੁਲਸ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਵੱਲ ਰਵਾਨਾ ਹੋ ਗਈ ਹੈ। ਫਿਲਹਾਲ ਕਿਸੇ ਵਿਅਕਤੀ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ।


DIsha

Content Editor

Related News