ਵੱਡੀ ਖ਼ਬਰ: ਡੂੰਘੀ ਖੱਡ ''ਚ ਡਿੱਗੀ ਬੱਸ, 25 ਯਾਤਰੀ ਸਨ ਸਵਾਰ

Wednesday, Dec 25, 2024 - 03:27 PM (IST)

ਵੱਡੀ ਖ਼ਬਰ: ਡੂੰਘੀ ਖੱਡ ''ਚ ਡਿੱਗੀ ਬੱਸ, 25 ਯਾਤਰੀ ਸਨ ਸਵਾਰ

ਦੇਹਰਾਦੂਨ- ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਭੀਮਤਾਲ ਖੇਤਰ ਵਿਚ ਬੁੱਧਵਾਰ ਨੂੰ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ ਵਿਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਭੀਮਤਾਲ ਨੇੜੇ ਸੂਬਾ ਟਰਾਂਸਪੋਰਟ ਨਿਗਮ ਦੀ ਬੱਸ 1500 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਸੂਚਨਾ ਮਿਲਦੇ ਹੀ SDRF, ਨੈਨੀਤਾਲ ਅਤੇ ਖੈਰਨਾ ਤੋਂ ਦੋ ਟੀਮਾਂ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਹਾਦਸੇ ਦੇ ਸਮੇਂ ਬੱਸ ਵਿਚ 20 ਤੋਂ 25 ਲੋਕ ਸਵਾਰ ਦੱਸੇ ਜਾ ਰਹੇ ਹਨ। 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਕੁਝ ਲੋਕ ਗੰਭੀਰ ਜ਼ਖ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ਭੀਮਤਾਲ ਤੋਂ ਹਲਦਵਾਨੀ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। 

PunjabKesari

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਜ਼ਖਮੀਆਂ ਨੂੰ ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀਆਂ ਅਤੇ ਮੋਢਿਆਂ 'ਤੇ ਚੁੱਕ ਕੇ ਸੜਕ 'ਤੇ ਲਿਆਂਦਾ ਗਿਆ। ਸੜਕ ਰਾਹੀਂ ਸੀ.ਐਚ.ਸੀ ਭੀਮਤਾਲ ਲਿਜਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। 15 ਐਂਬੂਲੈਂਸਾਂ ਨੂੰ ਹਲਦਵਾਨੀ ਭੇਜਿਆ ਗਿਆ ਹੈ। ਬਚਾਅ ਟੀਮਾਂ ਵੱਡੇ ਪੱਧਰ 'ਤੇ ਕੰਮ ਕਰ ਰਹੀਆਂ ਹਨ। ਖੜ੍ਹੀ ਚੜ੍ਹਾਈ ਹੋਣ ਕਾਰਨ ਮਰੀਜ਼ਾਂ ਨੂੰ ਲਿਆਉਣ ਵਿਚ ਦਿੱਕਤ ਆ ਰਹੀ ਹੈ। ਐਸਪੀ ਸਿਟੀ, ਨੈਨੀਤਾਲ ਡਾਕਟਰ ਜਗਦੀਸ਼ ਚੰਦਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਾਇਰ ਸੈਂਟਰ ਹਲਦਵਾਨੀ ਭੇਜਿਆ ਜਾ ਰਿਹਾ ਹੈ।

PunjabKesari

ਓਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਭੀਮਤਾਲ ਨੇੜੇ ਬੱਸ ਹਾਦਸੇ ਦੀ ਖ਼ਬਰ ਬੇਹੱਦ ਦੁਖਦ ਹੈ। ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਨਿਰਦੇਸ਼ ਦਿੱਤੇ ਗਏ ਹਨ। ਮੈਂ ਬਾਬਾ ਕੇਦਾਰ ਅੱਗੇ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ।


author

Tanu

Content Editor

Related News