ਫਲਾਈਓਵਰ ਤੋਂ ਹੇਠਾਂ ਡਿਗੀ ਬੱਸ, 2 ਦੀ ਮੌਤ, 31 ਜ਼ਖਮੀ

Thursday, Nov 23, 2017 - 09:38 PM (IST)

ਫਲਾਈਓਵਰ ਤੋਂ ਹੇਠਾਂ ਡਿਗੀ ਬੱਸ, 2 ਦੀ ਮੌਤ, 31 ਜ਼ਖਮੀ

ਹਰਦੋਈ— ਉਤਰ ਪ੍ਰਦੇਸ਼ ਦੇ ਹਰਦੋਈ 'ਚ ਵੀਰਵਾਰ ਨੂੰ ਭਿਆਨਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਹਰਦੋਈ ਨੇੜੇ ਸਥਿਤ ਫਲਾਈਓਵਰ ਤੋਂ ਬੱਸ ਹੇਠਾਂ ਜਾ ਡਿਗੀ। ਸੂਤਰਾਂ ਮੁਤਾਬਕ ਹਾਦਸੇ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 31 ਲੋਕ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਬੱਸ ਦਾ ਸੰਤੁਲਨ ਵਿਗੜ ਗਿਆ ਸੀ, ਜਿਸ ਕਾਰਨ ਬੱਸ ਫਲਾਈਓਵਰ ਦੀ ਰੇਲਿੰਗ ਤੋੜ ਕੇ ਥੱਲੇ ਜਾ ਡਿਗੀ। ਇਸ ਹਾਦਸੇ 'ਚ ਹੁਣ ਤਕ 2 ਲੋਕਾਂ ਦੇ ਮਰਨ ਦੀ ਖਬਰ ਹੈ ਅਤੇ 31 ਲੋਕ ਜ਼ਖਮੀ ਹੋ ਗਏ ਹਨ। ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 


Related News