Pics : ਬੱਸ ਨੇ ਮਾਰੀ ਗੱਡੀ ਨੂੰ ਜ਼ਬਰਦਸਤ ਟੱਕਰ, ਕਾਰ ਨੂੰ ਵੱਢ ਕੇ ਕੱਢੀਆਂ ਲਾਸ਼ਾਂ

10/16/2017 9:38:38 AM

ਮੇਰਠ— ਮੇਰਠ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਤੇਜ਼ ਰਫਤਾਰ ਬੱਸ ਨੇ ਇਕ ਕਾਰ ਨੂੰ ਬੇਰਹਮੀ ਨਾਲ ਕੁੱਚਲ ਦਿੱਤਾ। ਇਸ ਘਟਨਾ 'ਚ ਸਵਾਰ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਬਾਕੀ ਦੋਵਾਂ ਨੂੰ ਹਾਇਰ ਸੇਂਟਰ 'ਚ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਬਸ ਨੂੰ ਕਬਜ਼ੇ 'ਚ ਲਿਆ ਹੈ।

PunjabKesari


ਜਾਣੋ ਮਾਮਲਾ
ਜਾਣਕਾਰੀ ਅਨੁਸਾਰ ਮਾਮਲਾ ਜ਼ਿਲੇ ਦੇ ਸੋਲਾਨਾ ਪਿੰਡ ਦਾ ਹੈ। ਜਿੱਥੇ ਦੇ ਨਿਵਾਸੀ ਆਲਮਗੀਰ ਬੀਤੇ ਦਿਨ ਨੂੰ ਆਪਣੇ 2 ਬੇਟਿਆਂ ਨਾਲ ਵੈਗਨਆਰ ਕਾਰ ਤੋਂ ਮੇਰਠ ਆਰ. ਟੀ. ਓ. ਆਏ ਸਨ। ਆਪਣੇ ਕੰਮ ਤੋਂ ਬਾਅਦ ਜਦੋਂ ਇਹ ਵਾਪਸ ਜਾ ਰਹੇ ਸਨ ਤਾਂ ਉਸ ਸਮੇਂ ਸਾਹਮਣੇ ਤੋਂ ਆ ਰਹੀ ਇਕ ਪ੍ਰਾਈਵੇਟ ਬੱਸ ਨੇ ਉਲਟਾ ਸਾਈਡ ਤੋਂ ਆ ਕੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਕਾਰ ਉਨ੍ਹਾਂ ਦੇ ਬੇਟਿਆਂ ਨੂੰ ਵਿਆਹ ਦੌਰਾਨ ਦਾਜ 'ਚ ਮਿਲੀ ਸੀ। ਦੋਵਾਂ ਬੇਟਿਆਂ ਦਾ ਵਿਆਹ ਥੋਲਾਨਾ ਪਿੰਡ 'ਚ ਹੋਈ ਸੀ। ਬੀਤੇ ਦਿਨ ਨੂੰ ਆਪਣੀ ਕਾਰ ਦਾ ਰਜਿਸ਼ਟ੍ਰੇਸ਼ਨ ਕਰਾਉਣ ਲਈ ਮੇਰਠ ਆਏ ਸਨ।

PunjabKesari


ਗੱਡੀ ਵੱਢ ਕੇ ਕੱਢੀਆਂ ਗਈਆਂ ਲਾਸ਼ਾਂ
ਇਸ ਹਾਦਸੇ 'ਚ ਇਕ ਬੇਟੇ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਦੀ ਲਾਸ਼ ਕਾਰ 'ਚ ਬੁਰੀ ਤਰ੍ਹਾਂ ਫਸ ਗਈ ਸੀ। ਲੱਗਭਗ 1 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਲਾਸ਼ ਨੂੰ ਕਿਸੇ ਤਰ੍ਹਾਂ ਗੱਡੀ ਨੂੰ ਵੱਢ ਕੇ ਬਾਹਰ ਕੱਢਿਆ ਗਿਆ। ਹਾਦਸੇ 'ਚ ਪਿਤਾ ਅਤੇ ਦੂਜਾ ਬੇਟਾ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ 108 ਐਬੂਲੈਂਸ ਦੀ ਮਦਦ ਨਾਲ ਮੈਡੀਕਲ ਹਸਪਤਾਲ ਭੇਜਿਆ ਗਿਆ ਹੈ। ਹਸਪਤਾਲ 'ਚ ਇਲਾਜ ਦੌਰਾਨ ਪਿਤਾ ਨੇ ਵੀ ਦਮ ਤੋੜ ਦਿੱਤਾ। ਜਦੋਂਕਿ ਗੰਭੀਰ ਰੂਪ 'ਚ ਜ਼ਖਮੀ ਦੂਜੇ ਬੇਟੇ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਵੀ ਚਿੰਤਾਜਨਕ ਦੱਸੀ ਜਾ ਰਹੀ ਹੈ।

PunjabKesari


ਪੁਲਸ ਨੇ ਬੱਸ ਲਈ ਕਬਜ਼ੇ 'ਚ
ਮੌਕੇ 'ਤੇ ਪਹੁੰਚੀ ਥਾਣਾ ਖਰਖੌਦਾ ਪੁਲਸ ਨੇ ਦੋਵਾਂ ਬੇਟਿਆਂ ਦੀ ਲਾਸ਼ਾਂ ਨੂੰ ਕਿਸੇ ਤਰ੍ਹਾਂ ਗੱਡੀ ਚੋਂ ਕੱਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐੈੱਸ. ਓ. ਖਰਖੌਦਾ ਪ੍ਰਦੀਪ ਗੌਤਮ ਦੇ ਮੁਤਾਬਕ ਬੱਸ ਨੂੰ ਪੁਲਸ ਨੇ ਕਬਜ਼ੇ 'ਚ ਲਿਆ ਹੈ। ਘਰਦਿਆਂ ਦੀ ਤਹਿਰੀਰ ਦੇ ਆਧਾਰ 'ਤੇ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।


Related News