ਅਨੰਤਨਾਗ ''ਚ ਬੱਸ ਪਲਟੀ, 2 ਦੀ ਮੌਤ 22 ਜ਼ਖਮੀ

Wednesday, Jul 10, 2019 - 08:03 PM (IST)

ਅਨੰਤਨਾਗ ''ਚ ਬੱਸ ਪਲਟੀ, 2 ਦੀ ਮੌਤ 22 ਜ਼ਖਮੀ

ਸ਼੍ਰੀਨਗਰ— ਦੱਖਣੀ ਕਮਸ਼ੀਮ ਦੇ ਜ਼ਿਲੇ ਅਨੰਤਨਾਗ ਜ਼ਿਲੇ 'ਚ ਬੁੱਧਵਾਰ ਸਵੇਰੇ ਇਕ ਮਿੰਨੀ ਬੱਸ ਬੇਕਾਬੂ ਹੋ ਕੇ ਅਚਾਨਕ ਸੜਕ 'ਤੇ ਪਲਟ ਗਈ। ਇਸ ਹਾਦਸੇ 'ਚ ਦੋ ਯਾਤਰੀਆਂ ਦੀ ਮੌਤ ਹੋ ਗਈ ਜਦਕਿ 22 ਹੋਰ ਜ਼ਖਮੀ ਹੋ ਗਏ। ਇਹ ਮਿੰਨੀ ਬੱਸ ਅਨੰਤਨਾਗ ਤੋਂ ਸ਼ਮਸੀਪੋਰਾ ਵਲੋਂ ਜਾ ਰਹੀ ਸੀ। ਪੁਲਸ ਦੇ ਅਨੁਸਾਰ ਯਾਤਰੀਆਂ ਨਾਲ ਭਰੀ ਇਹ ਮਿੰਨੀ ਬੱਸ ਜੇ.ਕੇ.03-5707 ਜਦੋਂ ਸ਼ਮਸੀਪੋਰਾ ਵਲੋਂ ਜਾ ਰਹੀ ਸੀ ਤਾਂ ਬਾਤੇਨਗੂ ਦੇ ਸੌਲ ਇਲਾਕੇ 'ਚ ਪਹੁੰਚਣ 'ਤੇ ਚਾਲਕ ਅਚਾਨਕ ਵਾਹਨ ਦਾ ਕੰਟਰੋਲ ਗੁਆ ਬੈਠਾ ਅਤੇ ਗੱਡੀ ਸੜਕ ਤੋਂ ਹੇਠਾ ਉੱਤਰ ਗਈ। ਸੜਕ ਉੱਚੀ ਹੋਣ ਕਾਰਨ ਮਿੰਨੀ ਬੱਸ ਕਿਨਾਰੇ ਦੇ ਖੇਤ 'ਚ ਪਲਟ ਗਈ।
ਵਾਹਨ ਪਲਟਦੇ ਹੀ ਉਸ 'ਚ ਬੈਠੇ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਚੀਕਾਂ ਸੁਣ ਸਥਾਨਕ ਲੋਕ ਮਦਦ ਲਈ ਇੱਥੇ ਪਹੁੰਚੇ। ਲੋਕਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਜ਼ਖਮੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਕੁਝ ਲੋਕਾਂ ਨੇ ਰੱਸੀਆਂ ਦੀ ਮਦਦ ਨਾਲ ਮਿੰਨੀ ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਸਿੱਧਾ ਕੀਤਾ ਗਿਆ। ਵਾਹਨ 'ਚੋਂ ਬੇਸੁੱਧ ਜ਼ਖਮੀ ਲੋਕਾਂ ਨੂੰ ਕੱਢਿਆ ਗਿਆ ਅਤੇ ਨੇੜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਨ੍ਹਾਂ 'ਚੋਂ ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਮਿੰਨੀ ਬੱਸ 'ਚ ਲਗਭਗ 24 ਲੋਕ ਬੈਠੇ ਹੋਏ ਸਨ ਜਿਨ੍ਹਾਂ 'ਤੋਂ ਦੋ ਦੀ ਮੌਤ ਹੋ ਗਈ ਜਦਕਿ 22 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੇ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜਦਕਿ ਜ਼ਖਮੀ ਲੋਕਾਂ ਦਾ ਇਲਾਜ਼ ਚੱਲ ਰਿਹਾ ਹੈ।


author

satpal klair

Content Editor

Related News