ਟਰੈਕਟਰ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ ! ਏਅਰਬੈਗਜ਼ ਨੇ ਬਚਾਈ ਇੰਜੀਨੀਅਰ ਦੀ ਜਾਨ

Thursday, Oct 08, 2026 - 02:51 PM (IST)

ਟਰੈਕਟਰ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ ! ਏਅਰਬੈਗਜ਼ ਨੇ ਬਚਾਈ ਇੰਜੀਨੀਅਰ ਦੀ ਜਾਨ

ਗੁਰੂਗ੍ਰਾਮ (ਏਜੰਸੀ)- ਹਰਿਆਣਾ ਦੇ ਫਤਿਹਾਬਾਦ ਗੁਰੂਗ੍ਰਾਮ ਤੋਂ ਵੀਰਵਾਰ ਨੂੰ ਸਿਰਸਾ ਆ ਰਹੇ ਇਕ ਸਾਫਟਵੇਅਰ ਇੰਜੀਨੀਅਰ ਦੀ ਕਾਰ ਨੂੰ ਟਰੈਕਟਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਇੰਜੀਨੀਅਰ ਸੁਰੱਖਿਅਤ ਬਚ ਗਿਆ, ਜਦੋਂ ਕਿ ਉਸ ਦੀ ਨਵੀਂ ਟਾਟਾ ਸਿਆਰਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਏਅਰਬੈਗ ਖੁੱਲ੍ਹਣ ਨਾਲ ਇੰਜੀਨੀਅਰ ਨੂੰ ਸੱਟ ਨਹੀਂ ਲੱਗੀ। 

ਜਾਣਕਾਰੀ ਅਨੁਸਾਰ, ਸਿਰਸਾ ਦੇ ਬਰਨਾਲਾ ਰੋਡ ਵਾਸੀ ਦੀਪੇਸ਼ ਗੁਰੂਗ੍ਰਾਮ ਦੀ ਇਕ ਨਿੱਜੀ ਕੰਪਨੀ 'ਚ ਸਾਫਟਵੇਅਰ ਇੰਜੀਨੀਅਰ ਹੈ। ਉਹ ਕਰੀਬ 2 ਮਹੀਨੇ ਪਹਿਲਾਂ ਹੀ ਨਵੀਂ ਕਾਰ ਲੈ ਕੇ ਆਏ ਸਨ। ਵੀਰਵਾਰ ਸਵੇਰੇ ਉਹ ਗੁਰੂਗ੍ਰਾਮ ਤੋਂ ਸਿਰਸਾ ਲਈ ਨਿਕਲੇ ਸਨ। ਹਿਸਾਰ-ਫਤਿਹਾਬਾਦ ਹੁੰਦੇ ਹੋਏ ਨੈਸ਼ਨਲ ਹਾਈਵੇਅ ਤੋਂ ਸਿਰਸਾ ਜਾਂਦੇ ਸਮੇਂ ਸਵੇਰੇ ਕਰੀਬ 8.30 ਵਜੇ ਭੋੜਾ ਹੋਸ਼ਨਾਕ ਕੋਲ ਉਸ ਦੀ ਕਾਰ ਦੀ ਟਰੈਕਟਰ ਨਾਲ ਟੱਕਰ ਹੋ ਗਈ। 

ਦੀਪੇਸ਼ ਅਨੁਸਾਰ, ਸਾਈਡ ਤੋਂ ਟਰੈਕਟਰ ਆਉਂਦਾ ਦੇਖ ਕੇ ਉਸ ਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਟਰੈਕਟਰ ਚਾਲਕ ਨੇ ਕਾਰ ਦੀ ਕੰਡਕਟਰ ਸਾਈਡ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੈਕਟਰ ਦਾ ਅਗਲਾ ਹਿੱਸਾ ਟੁੱਟ ਕੇ ਵੱਖ ਹੋ ਗਿਆ, ਜਦੋਂ ਕਿ ਕਾਰ ਦਾ ਸਾਈਡ ਹਿੱਸਾ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਭੀੜ ਇਕੱਠੀ ਹੋ ਗਈ। ਕੁਝ ਸਮੇਂ ਲਈ ਸੜਕ 'ਤੇ ਜਾਮ ਦੀ ਸਥਿਤੀ ਬਣ ਗਈ। ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚੀ। ਬਾਅਦ 'ਚ ਨੁਕਸਾਨੀ ਕਾਰ ਅਤੇ ਟਰੈਕਟਰ ਨੂੰ ਸੜਕ ਤੋਂ ਹਟਾਇਆ ਗਿਆ। ਰਾਹਤ ਦੀ ਗੱਲ ਰਹੀ ਕਿ ਹਾਦਸੇ 'ਚ ਕਿਸੇ ਨੂੰ ਸੱਟ ਨਹੀਂ ਲੱਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News