ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

Thursday, Oct 08, 2026 - 09:20 PM (IST)

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

ਸੋਨਭੱਦਰ,  (ਏਜੰਸੀ)-ਸੋਨਭੱਦਰ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਕਥਿਤ ਸਮੱਗਲਿੰਗ ਨਾਲ ਜੁੜੇ 5 ਮਾਮਲਿਆਂ ਵਿਚ 5.32 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਪੁਲਸ ਅਨੁਸਾਰ ਮਿਓਰਪੁਰ ਖੇਤਰ ਵਿਚ ਸਮੱਗਲਿੰਗ ਦੀ ਮੁਲਜ਼ਮ ਮੀਰਾ ਦੇਵੀ ਉਰਫ਼ ਗੁੜੀਆ ਦੀ 38.83 ਲੱਖ ਰੁਪਏ ਦੀ ਜਾਇਦਾਦ ਇਕ ਅਕਤੂਬਰ ਨੂੰ ਦਿੱਲੀ ਵਿਚ ਜ਼ਬਤ ਕੀਤੀ ਗਈ। ਇਸ ਵਿਚ ਲੱਗਭਗ 29.14 ਲੱਖ ਰੁਪਏ ਦੀ ਕੀਮਤ ਦਾ ਮਕਾਨ, 2 ਬੈਂਕ ਖਾਤਿਆਂ ਵਿਚ ਜਮ੍ਹਾ ਰਕਮ, ਇਕ ਮੋਟਰਸਾਈਕਲ ਅਤੇ ਇਕ ਟਰੈਕਟਰ ਸ਼ਾਮਲ ਹੈ। ਉਸ ਦੇ ਖ਼ਿਲਾਫ ਐੱਨ. ਡੀ. ਪੀ. ਐੱਸ. ਅਤੇ ਗੈਂਗਸਟਰ ਐਕਟ ਤਹਿਤ ਕਈ ਮਾਮਲੇ ਦਰਜ ਹਨ।

ਪੁਲਸ ਮੁਤਾਬਕ ਰਾਬਰਟਸਗੰਜ ਦੇ ਇਕ ਮਾਮਲੇ ਵਿਚ 4.50 ਕਰੋੜ ਰੁਪਏ, ਅਨਪਰਾ ਵਿਚ 26.62 ਲੱਖ ਰੁਪਏ, ਸ਼ਕਤੀਨਗਰ ਵਿਚ 15.72 ਲੱਖ ਰੁਪਏ, ਰਾਬਰਟਸਗੰਜ ਦੇ ਦੂਜੇ ਮਾਮਲੇ ਵਿਚ 1.08 ਲੱਖ ਰੁਪਏ ਅਤੇ ਮਿਓਰਪੁਰ ਵਿਚ 38.83 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ। ਪੁਲਸ ਨੇ ਦੱਸਿਆ ਕਿ ਪੰਜਾਂ ਮਾਮਲਿਆਂ ਵਿਚ ਜ਼ਬਤ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ 5.32 ਕਰੋੜ ਰੁਪਏ ਤੋਂ ਵੱਧ ਹੈ। ਇਹ ਕਾਰਵਾਈ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੀ ਗਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Shubam Kumar

Content Editor

Related News