ਥਾਈ ਏਅਰਵੇਜ਼ ਦੇ ਜਹਾਜ਼ ਦਾ ਫਟਿਆ ਟਾਇਰ, 150 ਲੋਕ ਵਾਲ-ਵਾਲ ਬਚੇ

Friday, Apr 29, 2022 - 12:24 AM (IST)

ਥਾਈ ਏਅਰਵੇਜ਼ ਦੇ ਜਹਾਜ਼ ਦਾ ਫਟਿਆ ਟਾਇਰ, 150 ਲੋਕ ਵਾਲ-ਵਾਲ ਬਚੇ

ਬੇਂਗਲੂਰੂ (ਅਨਸ)–ਥਾਈ ਏਅਰਵੇਜ਼ ਦੀ ਇਕ ਫਲਾਈਟ ’ਚ ਸਵਾਰ 150 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਪਹਿਲਾਂ ਵਾਲ-ਵਾਲ ਬਚ ਗਏ ਕਿਉਂਕਿ ਫਲਾਈਟ ਦਾ ਉਤਰਨ ਤੋਂ ਪਹਿਲਾਂ ਟਾਇਰ ਫਟ ਗਿਆ ਸੀ। ਇਹ ਘਟਨਾ ਮੰਗਲਵਾਰ ਰਾਤ ਦੀ ਹੈ ਅਤੇ ਬੁੱਧਵਾਰ ਸ਼ਾਮ ਨੂੰ ਏਅਰਲਾਈਨਜ਼ ਦੀ ਇਕ ਤਕਨੀਕੀ ਟੀਮ ਸਪੇਅਰ ਵ੍ਹੀਲ ਲੈ ਕੇ ਪਹੁੰਚੀ। ਹਵਾਈ ਅੱਡੇ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਜਹਾਜ਼ ਵੀਰਵਾਰ ਨੂੰ ਬੇਂਗਲੂਰੂ ਤੋਂ ਬੈਂਕਾਕ ਲਈ ਉਡਾਣ ਭਰੇਗੀ।

ਇਹ ਵੀ ਪੜ੍ਹੋ : ਉੱਤਰੀ ਅਫਗਾਨਿਸਤਾਨ 'ਚ ਧਮਾਕਿਆਂ ਦੌਰਾਨ 9 ਦੀ ਮੌਤ ਤੇ 13 ਜ਼ਖਮੀ

256 ਸੀਟਾਂ ਵਾਲੀ ਫਲਾਈਟ ਟੀ. ਜੀ. 325 ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਨੇ ਬੈਂਕਾਕ ਤੋਂ ਉਡਾਣ ਭਰੀ ਸੀ ਅਤੇ ਬੇਂਗਲੂਰੂ ’ਚ ਮੰਗਲਵਾਰ ਰਾਤ 11.32 ਵਜੇ ਉੱਤਰੀ ਸੀ। ਸੂਤਰਾਂ ਨੇ ਦੱਸਿਆ ਕਿ ਟਾਇਰ ਫਟਨ ਦੇ ਬਾਵਜੂਦ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ। ਮਾਹਿਰਾਂ ਨੇ ਕਿਹਾ ਕਿ ਜਹਾਜ਼ ਦਾ ਟਾਇਰ ਉਡਾਣ ਦੇ ਦੌਰਾਨ ਹੀ ਹਵਾ ’ਚ ਫਟ ਗਿਆ ਸੀ, ਜਿਸ ਦਾ ਪਤਾ ਪਾਇਲਟਾਂ ਨੂੰ ਲੱਗ ਗਿਆ ਸੀ। ਬੇਂਗਲੂਰੂ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਬਚ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ।

ਇਹ ਵੀ ਪੜ੍ਹੋ : WHO ਨੇ ਦਿੱਤੀ ਚਿਤਾਵਨੀ, ਚਾਕਲੇਟ ਖਾਣ ਵਾਲੇ ਰਹਿਣ ਸਾਵਧਾਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News