ਜਹਾਂਗੀਰਪੁਰੀ ’ਚ ਬੁਲਡੋਜ਼ਰ ਕਾਰਵਾਈ ’ਤੇ SC ਦੀ ਰੋਕ, ਲੋਕ ਬੋਲੇ-‘''ਹੁਣ ਕੀ ਰਹਿ ਗਿਆ, ਸਾਡੀ ਰੋਜ਼ੀ-ਰੋਟੀ ਖੋਹ ਲਈ''

Wednesday, Apr 20, 2022 - 01:52 PM (IST)

ਜਹਾਂਗੀਰਪੁਰੀ ’ਚ ਬੁਲਡੋਜ਼ਰ ਕਾਰਵਾਈ ’ਤੇ SC ਦੀ ਰੋਕ, ਲੋਕ ਬੋਲੇ-‘''ਹੁਣ ਕੀ ਰਹਿ ਗਿਆ, ਸਾਡੀ ਰੋਜ਼ੀ-ਰੋਟੀ ਖੋਹ ਲਈ''

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਇਲਾਕੇ ’ਚ ਪ੍ਰਸ਼ਾਸਨ ਦੇ ਕਬਜ਼ਾ ਹਟਾਉਣ ਮੁਹਿੰਮ ’ਤੇ ਰੋਕ ਲਾ ਦਿੱਤੀ ਹੈ। ਕੋਰਟ ਦੇ ਇਸ ਹੁਕਮ ਤੋਂ ਬਾਅਦ ਇਲਾਕੇ ਦੇ ਲੋਕਾਂ ਦਾ ਦਰਦ ਛਲਕਿਆ। ਉਨ੍ਹਾਂ ਨੇ ਕਿਹਾ ਕਿ ਹੁਣ ਬਚਿਆ ਹੀ ਕੀ ਹੈ, ਸਾਡੀ ਤਾਂ ਰੋਜ਼ੀ-ਰੋਟੀ ਹੀ ਖੋਹ ਲਈ ਗਈ। ਦੱਸ ਦੇਈਏ ਕਿ ਜਹਾਂਗੀਰਪੁਰੀ ’ਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਨਗਰ ਨਿਗਮ (ਐਮ. ਸੀ. ਡੀ.) ਵਲੋਂ ਗੈਰ-ਕਾਨੂੰਨੀ ਨਿਰਮਾਣ ’ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਸ਼ੁਰੂ ਹੋਈ ਪਰ ਕੁਝ ਹੀ ਦੇਰ ਬਾਅਦ ਸੁਪਰੀਮ ਕੋਰਟ ਨੇ ਇਸ ’ਤੇ ਰੋਕ ਲਾ ਦਿੱਤੀ। ਇਸ ਦੌਰਾਨ ਇਲਾਕੇ ’ਚ ਲੋਕ ਬੁਲਡੋਜ਼ਰ ਦੀ ਕਾਰਵਾਈ ਤੋਂ ਬੇਹੱਦ ਪਰੇਸ਼ਾਨ ਦਿੱਸੇ।

ਇਸ ਦੌਰਾਨ ਇਕ ਮਹਿਲਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਬਚਿਆ ਹੀ ਕੀ ਹੈ? ਸਭ ਕੁਝ ਤਾਂ ਖਤਮ ਕਰ ਦਿੱਤਾ। ਇਕ ਹੋਰ ਮਹਿਲਾ ਨੇ ਕਿਹਾ ਕਿ ਮੇਰੇ ਪਤੀ ਦੀ ਪਾਨ ਦੀ ਦੁਕਾਨ ਹੈ, ਜਿਸ ਨੂੰ ਅੱਜ ਕਬਜ਼ਾ ਹਟਾਉਣ ਦੀ ਕਾਰਵਾਈ ’ਚ ਬੁਲਡੋਜ਼ਰ ਜ਼ਰੀਏ ਤੋੜ ਦਿੱਤਾ ਗਿਆ। ਅਸੀਂ ਪਿਛਲੇ 35 ਸਾਲਾਂ ਤੋਂ ਇਲਾਕੇ ਵਿਚ ਰਹਿ ਰਹੇ ਹਾਂ ਅਤੇ ਇਸ ਦੁਕਾਨ ਨਾਲ ਆਪਣਾ ਘਰ ਚਲਾਉਂਦੇ ਹਾਂ ਪਰ ਅੱਜ ਸਭ ਕੁਝ ਖ਼ਤਮ ਕਰ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਜਹਾਂਗੀਰਪੁਰੀ ਖੇਤਰ ’ਚ 16 ਅਪ੍ਰੈਲ ਨੂੰ ਹਨੂੰਮਾਨ ਜਯੰਤੀ ’ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ’ਚ ਹਿੰਸਕ ਝੜਪ ਹੋਈ ਸੀ। ਇਸ ਦੇ ਮੱਦੇਨਜ਼ਰ ਇਲਾਕੇ ’ਚ ਤਣਾਅ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ। ਤਣਾਅ ਦਰਮਿਆਨ ਭਾਜਪਾ ਨੇ ਉੱਤਰੀ ਦਿੱਲੀ ਨਗਰ ਨਿਗਮ ਨੇ ਇਲਾਕੇ ’ਚ ਕਬਜ਼ਾ ਹਟਾਉਣ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ।


author

Tanu

Content Editor

Related News