ਬੁਲੰਦਸ਼ਹਿਰ ''ਚ ਵੇਚੀ ਜਾ ਰਹੀ ਸੀ ਰਾਂਚੀ ਦੀ ਬੇਟੀ, 80 ਸਾਲ ਦੇ ਬੁੱਢੇ ਵੀ ਲਗਾ ਰਹੇ ਸਨ ਬੋਲੀ

01/07/2020 12:25:28 PM

ਰਾਂਚੀ— ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 15 ਕਿਲੋਮੀਟਰ ਦੂਰ ਪਿਸਕਾਨਗੜ੍ਹੀ ਦੇ ਨਾਰੋ ਪਿੰਡ ਦੀ ਇਕ ਨਾਬਾਲਗ ਨੂੰ ਨਾਰੋ ਪਿੰਡ ਦੀ ਹੀ ਮਨੁੱਖੀ ਤਸਕਰ ਕਲਾਵਤੀ ਉੱਤਰ ਪ੍ਰਦੇਸ਼ ਸਥਿਤ ਬੁਲੰਦਸ਼ਹਿਰ ਅਹਿਮਦਗੜ੍ਹ ਥਾਣਾ ਖੇਤਰ ਦੇ ਇਕ ਪਿੰਡ 'ਚ ਵੇਚਣ ਲਈ ਲੈ ਗਈ ਸੀ। 16 ਸਾਲਾ ਨਾਬਾਲਗ ਕੁੜੀ ਨੂੰ ਖਰੀਦਣ ਲਈ ਉੱਥੋਂ ਦੇ 20 ਤੋਂ 80 ਸਾਲ ਦੇ ਲੋਕ ਬੋਲੀ ਲੱਗਾ ਰਹੇ ਸਨ। ਨਾਬਾਲਗ ਨੂੰ ਖਰੀਦਣ ਲਈ ਲੋਕ ਉਸ ਨੂੰ ਛੂਹ-ਛੂਹ ਕੇ ਦੇਖ ਰਹੇ ਸਨ। ਨਾਬਾਲਗ ਰੋ ਰਹੀ ਸੀ। ਰੋ-ਰੋ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸਨ। ਇਸ ਦੀ ਸੂਚਨਾ ਅਹਿਮਦਗੜ੍ਹ ਪੁਲਸ ਨੂੰ ਮਿਲੀ ਅਤੇ ਉਸ ਨੇ ਕਲਾਵਤੀ ਸਮੇਤ ਬੋਲੀ ਲੱਗਾ ਰਹੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਨਾਬਾਲਗ ਨੂੰ ਮਹਿਲਾ ਸੈੱਲ 'ਚ ਰੱਖਿਆ ਹੈ। ਉਸ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਸ ਨੂੰ ਨਾਰੋ ਦੀ ਰਹਿਣ ਵਾਲੀ ਨਾਬਾਲਗ ਨੇ ਅਹਿਮਦਗੜ੍ਹ ਥਾਣਾ ਦੇ ਇੰਚਾਰਜ ਧਨੇਂਦਰ ਯਾਦਵ ਨੂੰ ਦੱਸਿਆ ਕਿ ਉਸ ਦੀ ਮਾਂ ਦਾ ਦਿਹਾਂਤ ਇਕ ਸਾਲ ਪਹਿਲਾਂ ਹੋ ਚੁਕਿਆ ਹੈ। ਉਸ ਦੀ ਸੌਤੇਲੀ ਮਾਂ ਨੇ ਮਨੁੱਖੀ ਤਸਕਰ ਕਲਾਵਤੀ ਨੂੰ 50 ਹਜ਼ਾਰ ਰੁਪਏ 'ਚ ਵੇਚ ਦਿੱਤਾ ਸੀ। ਇਸ ਤੋਂ ਬਾਅਦ ਕਲਾਵਤੀ ਉਸ ਨੂੰ ਲੈ ਕੇ ਬੁਲੰਦਸ਼ਹਿਰ ਆਈ। ਜਿਵੇਂ ਹੀ ਪੂਰੇ ਪਿੰਡ 'ਚ ਉਸ ਨੂੰ ਵੇਚਣ ਦੀ ਖਬਰ ਫੈਲੀ ਪੁਲਸ ਨੂੰ ਵੀ ਜਾਣਕਾਰੀ ਮਿਲੀ।


DIsha

Content Editor

Related News