5 ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਹੋਈ ਢਹਿ-ਢੇਰੀ, ਮਲਬੇ 'ਚੋਂ ਕੱਢੇ ਗਏ 10 ਲੋਕ

Monday, Mar 18, 2024 - 11:42 AM (IST)

5 ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਹੋਈ ਢਹਿ-ਢੇਰੀ, ਮਲਬੇ 'ਚੋਂ ਕੱਢੇ ਗਏ 10 ਲੋਕ

ਕੋਲਕਾਤਾ- ਪੱਛਮੀ ਬੰਗਾਲ ਦੇ ਕੋਲਕਾਤਾ 'ਚ ਐਤਵਾਰ ਦੇਰ ਰਾਤ ਇਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਤੋਂ ਬਾਅਦ ਮਲਬੇ 'ਚੋਂ ਘੱਟੋ-ਘੱਟ 10 ਲੋਕਾਂ ਨੂੰ ਕੱਢਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਗਾਰਡਨ ਰੀਚ ਇਲਾਕੇ ਦੇ ਹਜ਼ਾਰੀ ਮੁੱਲਾ ਬਾਗਾਨ ਸਥਿਤ 5 ਮੰਜ਼ਿਲਾ ਇਮਾਰਤ ਦੇਰ ਰਾਤ ਢਹਿ ਗਈ। ਇਸ ਤੋਂ ਬਾਅਦ ਮਲਬੇ ਹੇਠਾਂ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਗਈ। ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਬਚਾਅ ਕਾਰਜ ਦਾ ਜਾਇਜ਼ਾ ਲਿਆ। ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਸਿਟੀ ਮੇਅਰ ਫਿਰਹਾਦ ਹਕੀਮ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-  ਮਠਿਆਈ ਦੇ ਡੱਬੇ 'ਚ 'ਬਾਰੂਦ ਵਾਲਾ ਗਿਫਟ' ਅਤੇ ਇਕ ਚਿੱਠੀ, ਦਹਿਸ਼ਤ 'ਚ ਕਾਰੋਬਾਰੀ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਗਾਰਡਨ ਰੀਚ ਖੇਤਰ 'ਚ ਇਕ ਨਿਰਮਾਣ ਅਧੀਨ ਇਮਾਰਤ ਡਿਗ ਗਈ। ਅਸੀਂ ਮਲਬੇ 'ਚੋਂ ਕੁਝ ਲੋਕਾਂ ਨੂੰ ਬਾਹਰ ਕੱਢਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਘਟਨਾ ਵਾਲੀ ਥਾਂ 'ਤੇ ਐਂਬੂਲੈਂਸਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਮੁਤਾਬਕ ਇਮਾਰਤ ਦੇ ਡਿੱਗਣ ਤੋਂ ਪਹਿਲਾਂ ਕੰਕਰੀਟ ਦੇ ਟੁਕੜੇ ਡਿੱਗੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇਮਾਰਤ ਡਿੱਗੀ ਤਾਂ ਜ਼ੋਰਦਾਰ ਆਵਾਜ਼ ਆਈ ਅਤੇ ਪੂਰੇ ਇਲਾਕੇ 'ਚ ਧੂੜ ਦੇ ਗੁਬਾਰ ਛਾ ਗਿਆ। ਇਸ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਇਮਾਰਤ ਦਾ ਮਲਬਾ ਆਲੇ-ਦੁਆਲੇ ਦੀਆਂ ਝੁੱਗੀਆਂ 'ਤੇ ਵੀ ਡਿੱਗਿਆ। ਅਧਿਕਾਰੀ ਨੇ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ- ਆਬਕਾਰੀ ਮਾਮਲਾ: ED ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਭੇਜਿਆ 9ਵਾਂ ਸੰਮਨ

ਓਧਰ ਪੱਛਮੀ ਬੰਗਾਲ 'ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਇਕ ਪੋਸਟ 'ਚ ਕਿਹਾ ਕਿ ਮੈਂ ਪੱਛਮੀ ਬੰਗਾਲ ਦੇ ਗ੍ਰਹਿ ਸਕੱਤਰ ਅਤੇ ਕੋਲਕਾਤਾ ਦੇ ਪੁਲਸ ਕਮਿਸ਼ਨਰ ਤੋਂ ਪੱਛਮੀ ਬੰਗਾਲ ਸੂਬਾ ਆਫ਼ਤ ਪ੍ਰਬੰਧਨ ਦਲ ਨਾਲ ਮਿਲ ਕੇ ਤੁਰੰਤ ਬਚਾਅ ਅਤੇ ਰਾਹਤ ਮੁਹਿੰਮ ਚਲਾਉਣ ਦੀ ਬੇਨਤੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸੰਭਾਵਿਤ ਜਾਨੀ ਨੁਕਸਾਨ ਬਾਰੇ ਦੁਖਦਾਈ ਕਾਲਾਂ ਆ ਰਹੀਆਂ ਹਨ। ਕਿਰਪਾ ਕਰਕੇ ਕੋਈ ਵੀ ਟੀਮ ਭੇਜੋ ਜੋ ਪੀੜਤਾਂ ਨੂੰ ਬਚਾਉਣ 'ਚ ਮਦਦ ਕਰ ਸਕੇ, ਭਾਵੇਂ ਉਹ ਫਾਇਰ ਫਾਈਟਰਜ਼, ਪੁਲਸ ਜਾਂ ਕੋਈ ਹੋਰ ਟੀਮ ਹੋਵੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News