ਨਜ਼ਾਇਜ ਕਬਜ਼ੇ ਹਟਾਉਣ ਦੌਰਾਨ ਢਹਿ ਗਈ ਇਮਾਰਤ, ਕ੍ਰੇਨ ਦਾ ਡਰਾਈਵਰ ਜ਼ਖਮੀ

06/24/2018 1:40:53 PM

ਦੁਮਕਾ— ਝਾਰਖੰਡ ਦੇ ਦੁਮਕਾ ਜ਼ਿਲੇ 'ਚ ਨਜ਼ਾਇਜ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਗਈ, ਜਿਸ ਦੌਰਾਨ ਇਕ ਵੱਡਾ ਹਾਦਸਾ ਹੋ ਗਿਆ | ਨਜ਼ਾਇਜ ਕਬਜ਼ੇ ਹਟਾਉਣ ਦੌਰਾਨ ਇਮਾਰਤ ਡਿੱਗਣ ਦੀ ਵਜ੍ਹਾ ਨਾਲ ਕ੍ਰੇਨ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ |


ਦੁਮਕਾ ਦੇ ਹੰਸਡੀਹਾ ਇਲਾਕੇ 'ਚ ਨਜ਼ਾਇਜ ਕਬਜ਼ੇ ਹਟਾਉਣ ਦੀ ਕੋਸ਼ਿਸ਼ 'ਚ ਇਕ ਇਮਾਰਤ ਡਿੱਗ ਗਈ | ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪਾਕਲੇਨ ਕ੍ਰੇਨ ਨਾਲ ਇਮਾਰਤ ਦੇ ਹਿੱਸੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਪੂਰੀ ਬਿਲਡਿੰਗ ਕ੍ਰੇਨ ਦੇ ਉਪਰ ਹੀ ਡਿੱਗ ਜਾਂਦੀ ਹੈ | ਇਸ ਘਟਨਾ 'ਚ ਕ੍ਰੇਨ ਦਾ ਡਰਾਇਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ | ਜਿਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ |


Related News