ਮੁੰਬਈ ਦੇ ਮਸ਼ਹੂਰ ਬਿਲਡਰ ਪਾਰਸ ਪੋਰਵਾਲ ਨੇ ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Friday, Oct 21, 2022 - 10:45 AM (IST)

ਮੁੰਬਈ ਦੇ ਮਸ਼ਹੂਰ ਬਿਲਡਰ ਪਾਰਸ ਪੋਰਵਾਲ ਨੇ ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਮੁੰਬਈ (ਭਾਸ਼ਾ)- ਮੁੰਬਈ ’ਚ ਮਸ਼ਹੂਰ ਰੀਅਲ ਅਸਟੇਟ ਡਿਵੈਲਪਰ ਪਾਰਸ ਪੋਰਵਾਲ ਨੇ ਇਕ ਇਮਾਰਤ ਦੀ 23ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਬਾਅਦ ’ਚ ਬਿਲਡਰ ਦੇ ਜਿਮ ’ਚੋਂ ਇਕ ਸੁਸਾਈਡ ਨੋਟ ਮਿਲਿਆ। ਜਿਸ ’ਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਅਤੇ ਕਿਸੇ ਤੋਂ ਪੁੱਛ-ਗਿੱਛ ਨਹੀਂ ਕੀਤੀ ਜਾਣੀ ਚਾਹੀਦੀ।

ਇਹ ਵੀ ਪੜ੍ਹੋ : ਪਲੇਟਲੈਟਸ ਦੀ ਜਗ੍ਹਾ ਚੜ੍ਹਾਇਆ ਮੋਸੰਬੀ ਦਾ ਜੂਸ, ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ਸੀਲ

ਚਿੰਚਪੋਕਲੀ ਰੇਲਵੇ ਸਟੇਸ਼ਨ ਨੇੜੇ ਸ਼ਾਂਤੀ ਕਮਲ ਹਾਊਸਿੰਗ ਸੋਸਾਇਟੀ ’ਚ ਸਥਿਤ ਆਪਣੇ ਘਰ ’ਚ ਬਣੇ ਜਿਮ ’ਚ ਪੋਰਵਾਲ ਨੇ ਸਵੇਰੇ ਲਗਭਗ 6 ਵਜੇ ਆਪਣੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਪੋਸਟਮਾਰਟਮ ਲਈ ਪੋਰਵਾਲ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੋਰਵਾਲ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News