ਜੋਤਸ਼ੀ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ''ਚ ਪਤਨੀ ਸਮੇਤ 5 ਖ਼ਿਲਾਫ਼ ਮਾਮਲਾ ਦਰਜ

Sunday, Oct 25, 2026 - 05:20 PM (IST)

ਜੋਤਸ਼ੀ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ''ਚ ਪਤਨੀ ਸਮੇਤ 5 ਖ਼ਿਲਾਫ਼ ਮਾਮਲਾ ਦਰਜ

ਬਠਿੰਡਾ (ਵਰਮਾ) : ਪਰਸਰਾਮ ਨਗਰ 'ਚ ਹਾਲ ਹੀ 'ਚ ਖ਼ੁਦਕੁਸ਼ੀ ਕਰਨ ਵਾਲੇ ਇੱਕ ਜੋਤਸ਼ੀ ਦੇ ਮਾਮਲੇ 'ਚ ਕੈਨਾਲ ਕਾਲੋਨੀ ਨੇ ਉਸਦੀ ਪਤਨੀ ਅਤੇ ਪੰਜ ਹੋਰ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਪਰਿਵਾਰ ਨੇ ਪਿਛਲੇ ਦਿਨ ਸੜਕ 'ਤੇ ਧਰਨਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ।

ਮ੍ਰਿਤਕ ਮਲੇਸ਼ ਮਿਸ਼ਰਾ ਦੇ ਭਰਾ ਰਾਕੇਸ਼ ਮਿਸ਼ਰਾ ਨੇ ਥਾਣਾ ਕੈਨਾਲ ਕਾਲੋਨੀ ਨੂੰ ਦੱਸਿਆ ਕਿ ਉਸਦੇ ਭਰਾ ਦੀ ਪਤਨੀ ਗੁਰਪ੍ਰੀਤ, ਸਹੁਰਾ ਨਾਨੂ ਸ਼ਰਮਾ, ਸੱਸ ਮਨਜੀਤ, ਸਾਲੀ ਪ੍ਰੇਮ ਅਤੇ ਮਾਮਾ ਰਣ ਉਸਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਉਸਨੇ ਪਿਛਲੇ ਦਿਨ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸ਼ਿਕਾਇਤ ਦੇ ਆਧਾਰ 'ਤੇ, ਪੁਲਸ ਨੇ ਉਪਰੋਕਤ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News