ਸੰਸਦ ਦੇ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ, ਵਿੱਤ ਮੰਤਰੀ ਜੰਮੂ-ਕਸ਼ਮੀਰ ਦਾ ਬਜਟ ਕਰੇਗੀ ਪੇਸ਼

03/14/2022 10:23:43 AM

ਨਵੀਂ ਦਿੱਲੀ– ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 8 ਅਪ੍ਰੈਲ ਤੱਕ ਚਲੇਗਾ। ਬਜਟੀ ਪ੍ਰਸਤਾਵਾਂ ਲਈ ਸੰਸਦ ਦੀ ਮਨਜ਼ੂਰੀ ਲੈਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਬਜਟ ਪੇਸ਼ ਕਰਨਾ ਸਰਕਾਰ ਦੇ ਏਜੰਡੇ ’ਚ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੰਮੂ-ਕਸ਼ਮੀਰ ਲਈ ਅੱਜ ਹੀ ਬਜਟ ਪੇਸ਼ ਕਰੇਗੀ ਅਤੇ ਸਦਨ ’ਚ ਇਸ ’ਤੇ ਦੁਪਹਿਰ ਭੋਜਨ ਮਗਰੋਂ ਕਾਰਵਾਈ ਦੌਰਾਨ ਚਰਚਾ ਕੀਤਾ ਜਾ ਸਕਦੀ ਹੈ। ਜੰਮੂ-ਕਸ਼ਮੀਰ ਤੋਂ ਧਾਰਾ-370 ਰੱਦ ਕਰਨ ਮਗਰੋਂ ਇਹ ਤੀਜਾ ਬਜਟ ਹੋਵੇਗਾ। 

ਇਹ ਵੀ ਪੜ੍ਹੋ: ਦੇਸ਼ ਦੇ ‘ਸਿਆਸੀ ਆਈਨੇ’ ’ਚ ਸਭ ਤੋਂ ਬੁਰਾ ਸਮਾਂ ਵੇਖ ਰਹੀ ਹੈ ਕਾਂਗਰਸ

ਉੱਥੇ ਹੀ ਵਿਰੋਧੀ ਧਿਰ ਨੇ ਦੇਸ਼ ’ਚ ਵੱਧਦੀ ਮਹਿੰਗਾਈ, ਬੇਰੁਜ਼ਗਾਰੀ, ਕਰਮਚਾਰੀ ਭਵਿੱਖ ਨਿਧੀ ’ਤੇ ਵਿਆਜ ਦਰ ’ਚ ਕਟੌਤੀ, ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਕੱਢਣ ਸਮੇਤ ਐੱਮ. ਐੱਸ. ਪੀ. ਅਤੇ ਕਈ ਮੁੱਦਿਆਂ ’ਤੇ ਮੋਦੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ। ਮੋਦੀ ਸਰਕਾਰ ਸੰਸਦ ਸੈਸ਼ਨ ਦੇ ਦੂਜੇ ਭਾਗ ਦੌਰਾਨ ਲੋਕ ਸਭਾ ਅਤੇ ਰਾਜ ਸਭਾ ’ਚ ਪੈਂਡਿੰਗ ਪਏ ਕਰੀਬ 14 ਬਿੱਲਾਂ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰੇਗੀ। ਦੱਸ ਦੇਈਏ ਕਿ ਬਜਟ ਸੈਸ਼ਨ ਦਾ ਪਹਿਲਾਂ ਪੜਾਅ 29 ਜਨਵਰੀ ਤੋਂ 11 ਫਰਵਰੀ ਤੱਕ ਦੋ ਵੱਖ-ਵੱਖ ਹਿੱਸਿਆਂ ’ਚ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੰਚਾਲਤ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸਮਾਪਤ, 5 ਸੂਬਿਆਂ ਦੀ ਹਾਰ 'ਤੇ 4 ਘੰਟੇ ਹੋਇਆ ਮੰਥਨ

ਫ਼ਿਲਹਾਲ ਇਸ ਵਾਰ ਕੋਵਿਡ-19 ਸਬੰਧੀ ਹਾਲਾਤ ’ਚ ਕਾਫੀ ਸੁਧਾਰ ਆਉਣ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਨਾਲ-ਨਾਲ ਚਲੇਗੀ। ਸੰਸਦ ਦੇ ਸੈਸ਼ਨ ਦਾ ਦੂਜਾ ਪੜਾਅ ਅਜਿਹੇ ਸਮੇਂ ਸ਼ੁਰੂ ਹੋ ਰਿਹਾ ਹੈ, ਜਦੋਂ ਕੁਝ ਹੀ ਦਿਨ ਪਹਿਲਾਂ ਉੱਤਰ ਪ੍ਰਦੇਸ਼, ਗੋਆ, ਮਣੀਪੁਰ, ਉੱਤਰਾਖੰਡ ਦੀਆਂ ਚੋਣਾਂ ’ਚ ਭਾਜਪਾ ਅਤੇ ਪੰਜਾਬ ’ਚ ‘ਆਪ’ ਨੇ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: UP ’ਚ ਹੂੰਝਾਫੇਰ ਜਿੱਤ ਮਗਰੋਂ PM ਮੋਦੀ ਨੂੰ ਮਿਲਣ ਪਹੁੰਚੇ ਯੋਗੀ ਆਦਿੱਤਿਆਨਾਥ

ਇਹ ਬਿੱਲ ਸੰਸਦ ਵਿਚ ਵਿਚਾਰ ਅਧੀਨ ਹਨ-

1. ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਭਲਾਈ (ਸੋਧ) ਬਿੱਲ (2019) ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਰਾਜ ਸਭਾ ’ਚ ਪੈਂਡਿੰਗ ਹੈ।

2. ਸਮੁੰਦਰੀ ਡਕੈਟੀ ਰੋਕੂ ਬਿੱਲ (ਐਂਟੀ-ਮੈਰੀਟਾਈਮ ਪਾਇਰੇਸੀ ਬਿੱਲ) ਸਾਲ 2019 ’ਚ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ। ਇਹ ਬਿੱਲ ਲੋਕ ਸਭਾ ’ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਵਿਚ ਵੀ ਪੈਂਡਿੰਗ ਹੈ।

3. ਡੀਐਨਏ ਤਕਨਾਲੋਜੀ ਰੈਗੂਲੇਸ਼ਨ ਬਿੱਲ ਦੋਵਾਂ ਸਦਨਾਂ ਦੇ ਟੇਬਲ 'ਤੇ ਪੈਂਡਿੰਗ ਹੈ।

4. ਚਾਰਟਰਡ ਅਕਾਊਂਟੈਂਟਸ, ਕਾਸਟ ਐਂਡ ਵਰਕਸ ਅਕਾਊਂਟੈਂਟਸ ਅਤੇ ਕੰਪਨੀ ਸੈਕਟਰੀਜ਼ (ਸੋਧ) ਬਿੱਲ, 2021 ਲੋਕ ਸਭਾ ਦੁਆਰਾ ਪਾਸ ਕੀਤੇ ਜਾਣ ਤੋਂ ਬਾਅਦ ਰਾਜ ਸਭਾ ਦੇ ਟੇਬਲ 'ਤੇ ਰੱਖਿਆ ਗਿਆ ਸੀ।
 
5. ਰਾਸ਼ਟਰੀ ਡੋਪਿੰਗ ਰੋਕੂ ਬਿੱਲ ਸਾਲ 2021 ਵਿਚ ਲੋਕ ਸਭਾ ’ਚ ਪੇਸ਼ ਕੀਤਾ ਗਿਆ ਸੀ। ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਹੁਣ ਰਾਜ ਸਭਾ ’ਚ ਮੋਹਰ ਲੱਗਣੀ ਬਾਕੀ ਹੈ।

6. ਲੋਕ ਸਭਾ ਵਿਚ ਜੰਗਲੀ ਜੀਵ ਸੁਰੱਖਿਆ (ਸੋਧ) ਬਿੱਲ, 2021 ਪਾਸ ਕਰ ਦਿੱਤਾ ਗਿਆ ਹੈ। ਰਾਜ ਸਭਾ ਦੀ ਮਨਜ਼ੂਰੀ ਅਜੇ ਬਾਕੀ ਹੈ।

7. ਬਾਲ ਵਿਆਹ ਰੋਕ (ਸੋਧ) ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਰਾਜ ਸਭਾ ’ਚ ਪੈਂਡਿੰਗ ਹੈ।

8. ਜੈਵਿਕ ਵਿਭਿੰਨਤਾ (ਸੋਧ) ਬਿੱਲ 2021 ਹੁਣ ਲੋਕ ਸਭਾ ਦੀ ਪ੍ਰਵਾਨਗੀ ਤੋਂ ਬਾਅਦ ਰਾਜ ਸਭਾ ਵਿਚ ਪੈਂਡਿੰਗ ਹੈ।

9. ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ, 2019 ਲੋਕ ਸਭਾ ’ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ’ਚ ਪੈਂਡਿੰਗ ਹੈ।

10. ਸੰਵਿਧਾਨ (ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ ) ਆਰਡਰ (ਸੋਧ) ਬਿੱਲ, 2022 ਦੋਵਾਂ ਸਦਨਾਂ ਵਿਚ ਪੈਂਡਿੰਗ ਹੈ।

11. ਆਰਬਿਟਰੇਸ਼ਨ ਬਿੱਲ, 2021 ਨਾਲ ਸਬੰਧਤ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਬਿੱਲ ਨੂੰ ਰਾਜ ਸਭਾ ਵਿਚ ਵਿਚਾਰ ਲਈ ਪੇਸ਼ ਕੀਤਾ ਗਿਆ ਹੈ ਪਰ ਸਦਨ ਤੋਂ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ।

12. ਕੀਟਨਾਸ਼ਕ ਪ੍ਰਬੰਧਨ ਬਿੱਲ, 2020 ਰਾਜ ਸਭਾ ਵਿਚ ਵਿਚਾਰ ਅਤੇ ਪ੍ਰਵਾਨਗੀ ਲਈ ਪੈਂਡਿੰਗ ਹੈ।

13. ਸਿਨੇਮੈਟੋਗ੍ਰਾਫ (ਸੋਧ) ਬਿੱਲ, 2019 ਫਿਲਹਾਲ ਦੋਵਾਂ ਸਦਨਾਂ ਵਿਚ ਪੈਂਡਿੰਗ ਹੈ।

14. ਗੈਰ-ਨਿਵਾਸੀ ਭਾਰਤੀ ਵਿਆਹ ਦਾ ਰਜਿਸਟ੍ਰੇਸ਼ਨ ਬਿੱਲ, 2019 ’ਤੇ ਵੀ ਸਦਨ ਦੀ ਮੋਹਰ ਲੱਗਣੀ ਬਾਕੀ ਹੈ।


Tanu

Content Editor

Related News