ਅਸਫਲਤਾ ਛੁਪਾਉਣ ਲਈ ਕਿਸੇ ਨੂੰ ਸੋਨਭੱਦਰ ਨਹੀਂ ਜਾਣ ਦੇ ਰਹੀ ਯੂ. ਪੀ. ਸਰਕਾਰ: ਮਾਇਆਵਤੀ

07/20/2019 12:58:05 PM

ਲਖਨਊ—ਬਹੁਜਨ ਸਮਾਜ ਪਾਰਟੀ (ਬਸਪਾ) ਸੁਪ੍ਰੀਮੋ ਮਾਇਆਵਤੀ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਆਪਣੀ ਅਸਫਲਤਾ ਛੁਪਾਉਣ ਲਈ ਧਾਰਾ 144 ਦਾ ਸਹਾਰਾ ਲੈ ਕੇ ਕਿਸੇ ਨੂੰ ਸੋਨਭੱਦਰ ਨਹੀਂ ਜਾਣ ਦੇ ਰਹੀ ਹੈ। ਮਾਇਆਵਤੀ ਨੇ ਟਵੀਟ ਕੀਤਾ, ''ਯੂ. ਪੀ. ਸਰਕਾਰ ਜਾਨ-ਮਾਲ ਦੀ ਸੁਰੱਖਿਆ ਅਤੇ ਜਨਤਾ ਦੇ ਮਾਮਲਿਆਂ 'ਚ ਆਪਣੀ ਅਸਫਲਤਾ ਛੁਪਾਉਣ ਲਈ ਧਾਰਾ 144 ਦਾ ਸਹਾਰਾ ਲੈ ਕੇ ਕਿਸੇ ਨੂੰ ਵੀ ਸੋਨਭੱਦਰ ਜਾਣ ਨਹੀਂ ਦੇ ਰਹੀ ਹੈ। '' ਉਨ੍ਹਾਂ ਨੇ ਕਿਹਾ ਹੈ, ''ਫਿਰ ਵੀ ਉੱਚਿਤ ਸਮੇਂ 'ਤੇ ਉੱਥੇ ਜਾ ਕੇ ਪੀੜ੍ਹਤਾਂ ਦੀ ਹਰ ਸੰਭਵ ਮਦਦ ਕਰਵਾਉਣ ਦਾ ਬਸਪਾ ਵਿਧਾਨ ਮੰਡਲ ਦਲ ਨੂੰ ਨਿਰਦੇਸ਼ ਦਿੱਤਾ ਗਿਆ ਹੈ। ਇਸ ਕਤਲੇਆਮ ਦਾ ਮੁੱਖ ਕਾਰਨ ਸਰਕਾਰੀ ਲਾਪਰਵਾਹੀ ਹੈ।''

PunjabKesari

ਮਾਇਆਵਤੀ ਨੇ ਕਿਹਾ ਹੈ ਕਿ ਸੋਨਭੱਦਰ 'ਚ ਆਦਿਵਾਸੀ ਸਮਾਜ 'ਤੇ ਜ਼ੁਲਮ ਅਤੇ ਸ਼ੋਸ਼ਣ, ਉਨ੍ਹਾਂ ਦੀ ਜ਼ਮੀਨ ਤੋਂ ਬੇਦਖਲੀ ਅਤੇ ਹੁਣ ਕਤਲੇਆਮ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਕਾਨੂੰਨੀ ਵਿਵਸਥਾ ਦੇ ਮਾਮਲੇ 'ਚ ਅਸਫਲ ਹੋਣ ਦਾ ਪੱਕਾ ਸਬੂਤ ਹੈ। ਉਨ੍ਹਾਂ ਨੇ ਕਿਹਾ, ''ਯੂ. ਪੀ. ਹੀ ਨਹੀਂ ਦੇਸ਼ ਦੀ ਜਨਤਾ ਵੀ ਇਨ੍ਹਾਂ ਸਾਰਿਆਂ ਤੋਂ ਜ਼ਿਆਦਾਤਰ ਬੇਚੈਨ ਹੈ ਜਦਕਿ ਬਸਪਾ ਦੀ ਸਰਕਾਰ 'ਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦਾ ਖਾਸ ਖਿਆਲ ਰੱਖਿਆ ਗਿਆ।''


Iqbalkaur

Content Editor

Related News