BSF ਨੇ ਰਾਜਸਥਾਨ ''ਚ ਅੰਤਰਰਾਸ਼ਟਰੀ ਸਰਹੱਦ ਕੋਲ 2 ਪਾਕਿਸਤਾਨੀ ਤਸਕਰਾਂ ਨੂੰ ਕੀਤਾ ਢੇਰ

Tuesday, May 02, 2023 - 09:47 AM (IST)

BSF ਨੇ ਰਾਜਸਥਾਨ ''ਚ ਅੰਤਰਰਾਸ਼ਟਰੀ ਸਰਹੱਦ ਕੋਲ 2 ਪਾਕਿਸਤਾਨੀ ਤਸਕਰਾਂ ਨੂੰ ਕੀਤਾ ਢੇਰ

ਬਾੜਮੇਰ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਨਸ਼ੀਲੇ ਪਦਾਰਥ ਦੀ ਤਸਕਰੀ 'ਚ ਸ਼ਾਮਲ ਹੋਣ ਦੇ ਸ਼ੱਕ 'ਚ 2 ਪਾਕਿਸਤਾਨੀਆਂ ਨੂੰ ਰਾਜਸਥਾਨ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਕੋਲ ਮਾਰ ਸੁੱਟਿਆ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ।

ਇਹ ਵੀ ਪੜ੍ਹੋ : NCB ਨੇ ਅੰਤਰ-ਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼, 4.5 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ

ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਬਾੜਮੇਰ 'ਚ ਸਰਹੱਦੀ ਖੇਤਰ ਨੇੜੇ ਹੋਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਤੋਂ ਬਾਅਦ ਕਰੀਬ 3 ਕਿਲੋਗ੍ਰਾਮ ਸ਼ੱਕੀ ਨਸ਼ੀਲੇ ਪਦਾਰਥ ਜ਼ਬਤ ਕੀਤਾ ਗਿਆ। ਭਾਰਤ ਦੇ ਪੱਛਮੀ ਖੇਤਰ 'ਚ ਪਾਕਿਸਤਾਨ ਨਾਲ ਲਗਭਗ 1,036 ਕਿਲੋਮੀਟਰ ਲੰਬੀ ਸਰਹੱਦ ਰਾਜਸਥਾਨ ਨਾਲ ਲੱਗਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News