ਫ਼ੌਜੀ ਵੀਰਾਂ ਦਾ ਫ਼ੌਲਾਦੀ ਹੌਂਸਲਾ: 50 ਡਿਗਰੀ ਤਾਪਮਾਨ, ਤਪਦੀ ਰੇਤ-ਕੜਕਦੀ ਧੁੱਪ ’ਚ ਸਰਹੱਦਾਂ ’ਤੇ ਰਹਿੰਦੇ ਨੇ ਮੁਸਤੈਦ
Wednesday, May 11, 2022 - 12:15 PM (IST)
ਜੈਸਲਮੇਰ– ਗਰਮੀਆਂ ਦਾ ਮੌਸਮ ਹੈ ਅਤੇ ਹਰ ਕੋਈ ਆਪਣੇ-ਆਪਣੇ ਘਰਾਂ ’ਚ ਪੱਖਿਆ, ਕੂਲਰਾਂ ਅਤੇ ਈ. ਸੀ. ਹੇਠਾਂ ਆਰਾਮ ਦੀ ਨੀਂਦ ਸੌਂਦਾ ਹੈ। ਅਸੀਂ ਆਰਾਮ ਦੀ ਨੀਂਦ ਸੌਂ ਸਕੀਏ, ਇਸ ਲਈ ਸਾਡੇ ਫ਼ੌਜੀ ਵੀਰ ਸਰਹੱਦਾਂ ’ਤੇ ਗਰਮੀ ਹੋਵੇ ਜਾਂ ਅੱਤ ਦੀ ਠੰਡ ਹਰ ਸਮੇਂ ਮੁਸਤੈਦ ਰਹਿੰਦੇ ਹਨ। ਰਾਜਸਥਾਨ ਦੇ ਜੈਸਲਮੇਰ ਤੋਂ ਕਰੀਬ 270 ਕਿਲੋਮੀਟਰ ਦੂਰ ਭਾਰਤ-ਪਾਕਿ ਬਾਰਡਰ ’ਤੇ ਬੀ. ਐੱਸ. ਐੱਫ. ਜਵਾਨ ਤਪਦੀ ਰੇਤ ’ਤੇ 6 ਘੰਟੇ ਦੀ ਡਿਊਟੀ ਕਰਦੇ ਹਨ।
ਫ਼ੌਲਾਦੀ ਹੌਸਲੇ ਨੂੰ ਸਾਡਾ ਸਲਾਮ, 50 ਡਿਗਰੀ ਤਾਪਮਾਨ ਨਾਲ ਜਵਾਨਾਂ ਦੀ ‘ਜੰਗ’
50 ਡਿਗਰੀ ਤਾਪਮਾਨ, ਇੰਨੀ ਤਪਸ਼ ਅਤੇ ਗਰਮੀ ਕਿ ਮੋਬਾਇਲ ਵੀ ਗਰਮ ਹੋ ਕੇ ਬੰਦ ਹੋ ਜਾਂਦਾ ਹੈ। ਗਰਮ ਹਵਾਵਾਂ ਇੰਨੀਆਂ ਤੇਜ਼ ਕਿ ਰੇਤ ’ਤੇ ਨਜ਼ਰ ਆ ਰਹੇ ਰਾਹ ਚੰਦ ਮਿੰਟਾਂ ’ਚ ਬਦਲ ਜਾਂਦੇ ਹਨ ਪਰ ਜਵਾਨਾਂ ਦੇ ਫ਼ੌਲਾਦੀ ਹੌਸਲੇ ਅੱਗੇ ਸਭ ਕੁਝ ਫਿੱਕਾ ਜਾਪਦਾ ਹੈ। ਤਪਦੀ ਰੇਤ ਅਤੇ ਉੱਪਰੋਂ ਕੜਕਦੀ ਧੁੱਪ ’ਚ ਖੜ੍ਹੇ ਜਵਾਨਾਂ ਦਾ ਸਰੀਰ ਅੰਦਰੋਂ ਸੁੱਕਣ ਲੱਗਦਾ ਹੈ, ਇਸ ਲਈ ਪਾਣੀ ਪੀਂਦੇ ਰਹਿੰਦੇ ਹਨ। ਜੇਕਰ ਸਾਨੂੰ ਇੰਨੀ ਤੱਪਦੀ ਰੇਤ ’ਚ ਮਹਿਜ ਕੁਝ ਸਕਿੰਟ ਹੀ ਖੜ੍ਹਾ ਹੋਣ ਲਈ ਕਿਹਾ ਜਾਵੇ ਤਾਂ ਅਸੀਂ ਨਾਂਹ ਹੀ ਕਹਾਂਗੇ।
ਇਹ ਵੀ ਪੜ੍ਹੋ: ਭਾਰਤ ’ਚ ਕੋਰੋਨਾ ਦਾ ਮੁੜ ਵਧਿਆ ਗਰਾਫ਼, ਇਕ ਦਿਨ ’ਚ ਆਏ 2,897 ਨਵੇਂ ਮਾਮਲੇ, 54 ਮੌਤਾਂ
ਦੋ-ਦੋ ਸ਼ਿਫਟਾਂ ’ਚ ਸਿਰਫ਼ 2 ਘੰਟੇ ਸੌਂਦੇ ਹਨ ਜਵਾਨ-ਦੋ-ਦੋ ਸ਼ਿਫਟਾਂ ’ਚ ਸਿਰਫ਼ 2 ਘੰਟੇ ਸੌਂਦੇ ਹਨ ਜਵਾਨ-
ਦਰਅਸਲ ਸਰਹੱਦਾਂ ਦੀ ਰਾਖੀ ਕਰ ਰਹੇ ਹਰ ਇਕ ਜਵਾਨ ਇਕ ਦਿਨ ’ਚ 2 ਸ਼ਿਫਟਾਂ ਕਰਨੀਆਂ ਹੁੰਦੀਆਂ ਹਨ। ਓਪਨ ਜਿਪਸੀ ਤੋਂ ਜਵਾਨਾਂ ਨੂੰ ਕੈਂਪ ਤੋਂ ਬਾਰਡਰ ਤੱਕ ਛੱਡਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ 6 ਘੰਟੇ ਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ। ਸਵੇਰੇ 6 ਵਜੇ ਦੀ ਸ਼ਿਫਟ ’ਚ ਕੋਈ ਜਵਾਨ ਜਾਂਦਾ ਹੈ ਤਾਂ ਉਸ ਦੀ ਸ਼ਿਫਟ ਦੁਪਹਿਰ 12 ਵਜੇ ਖਤਮ ਹੁੰਦੀ ਹੈ। ਕੈਂਪ ਵਾਪਸ ਆਉਂਦੇ-ਆਉਂਦੇ 12.30 ਹੋ ਜਾਂਦੇ ਹਨ। ਦੁਪਹਿਰ ਦਾ ਲੰਚ ਕਰਦੇ ਹਨ ਅਤੇ ਸੌਂਦੇ-ਸੌਂਦੇ 2.30 ਹੋ ਜਾਂਦੇ ਹਨ। ਸ਼ਾਮ 6 ਵਜੇ ਫਿਰ ਤੋਂ ਡਿਊਟੀ ’ਤੇ ਜਾਣਾ ਹੁੰਦਾ ਹੈ। ਇਸ ਲਈ ਜਵਾਨ ਸ਼ਾਮ 5 ਵਜੇ ਉਠ ਜਾਂਦੇ ਹਨ। ਫਿਰ ਰਾਤ 12 ਵਜੇ ਸ਼ਿਫਟ ਖਤਮ ਕਰਦੇ ਹਨ ਅਤੇ ਰਾਤ 2.30 ਵਜੇ ਸੌਂਦੇ ਹਨ। ਸਵੇਰੇ ਫਿਰ 5 ਵਜੇ ਉਠਣਾ ਪੈਂਦਾ ਹੈ। ਦੋ-ਦੋ ਸ਼ਿਫਟਾਂ ’ਚ ਡਿਊਟੀ ਕਰਨ ਕਾਰਨ ਨੀਂਦ ਵੀ ਆਸਾਨ ਨਹੀਂ ਹੈ।
ਇਹ ਵੀ ਪੜ੍ਹੋ: ਅਜੀਬੋ-ਗਰੀਬ ਮਾਮਲਾ: ਔਲਾਦ ਪੈਦਾ ਨਹੀਂ ਕੀਤੀ ਤਾਂ ਬਜ਼ੁਰਗ ਮਾਪਿਆਂ ਨੇ ਕਰ ਦਿੱਤਾ ਨੂੰਹ-ਪੁੱਤ ’ਤੇ ਕੇਸ
6 ਘੰਟਿਆਂ ’ਚ ਪੀਂਦੇ ਹਨ 6 ਲੀਟਰ ਪਾਣੀ-
ਜਵਾਨ 6 ਘੰਟਿਆਂ ਦੀ ਡਿਊਟੀ ਦੌਰਾਨ 6 ਲੀਟਰ ਪਾਣੀ ਪੀਂਦੇ ਹਨ। 2 ਲੀਟਰ ’ਚ ਨਿੰਬੂ ਅਤੇ ਗਲੂਕੋਜ਼ ਤੋਂ ਉਨ੍ਹਾਂ ਨੂੰ ਰਾਹਤ ਮਹਿਸੂਸ ਹੁੰਦੀ ਹੈ। ਲੂ ਤੋਂ ਬਚਣ ਲਈ ਜਵਾਨ ਮੂੰਹ ਤੋਂ ਕੱਪੜਾ ਬੰਨ੍ਹਦੇ ਹਨ। 10 ਤੋਂ 12 ਕਿਲੋ ਵਜ਼ਨ ਪੂਰੀ ਸ਼ਿਫਟ ਦੌਰਾਨ ਸਰੀਰ ’ਤੇ ਹੁੰਦਾ ਹੈ। 6 ਲੀਟਰ ਪਾਣੀ ਅਤੇ 4 ਕਿਲੋ ਰਾਈਫ਼ਲ ਤੋਂ ਹੋਰ ਵਜ਼ਨ ਹੁੰਦਾ ਹੈ। ਜਵਾਨਾਂ ਦੇ ਨਾਲ-ਨਾਲ ਮਹਿਲਾਵਾਂ ਵੀ ਬਰਾਬਰ ਡਿਊਟੀ ਕਰ ਰਹੀਆਂ ਹਨ।
ਲੰਬੀ ਡਿਊਟੀ ਕਾਰਨ ਮਾਨਸਿਕ ਸਤੁੰਲਨ ’ਤੇ ਪੈਂਦਾ ਹੈ ਪ੍ਰਭਾਵ-
ਬਾਰਡਰ ’ਤੇ ਲੰਬੇ ਸਮੇਂ ਤੱਕ ਡਿਊਟੀ ਨਾਲ ਮਾਨਸਿਕ ਸਤੁੰਲਨ ਵੀ ਪ੍ਰਭਾਵਿਤ ਹੁੰਦਾ ਹੈ। ਦਿਨ ’ਚ ਤੇਜ਼ ਕੜਕਦੀ ਧੁੱਪ ਅਤੇ ਰਾਤ ਨੂੰ ਹਲਕੀ ਠੰਡ ਹੋ ਜਾਂਦੀ ਹੈ।