ਦਿੱਲੀ ''ਚ ਕਦੋਂ ਚੱਲਣਗੀਆਂ BS-4 ਡੀਜ਼ਲ ਤੇ BS-3 ਪੈਟਰੋਲ ਵਾਲੀਆਂ ਗੱਡੀਆਂ? ਜਾਣੋ ਅਪਡੇਟ
Monday, Nov 14, 2022 - 01:57 AM (IST)
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ BS-4 ਡੀਜ਼ਲ ਅਤੇ BS-3 ਪੈਟਰੋਲ ਵਾਹਨ ਮਾਲਕਾਂ ਲਈ ਵੱਡੀ ਖ਼ਬਰ ਹੈ। ਵਾਹਨ ਮਾਲਕ ਅੱਜ ਸੋਮਵਾਰ (14 ਨਵੰਬਰ) ਤੋਂ ਦਿੱਲੀ ਵਿੱਚ ਇਨ੍ਹਾਂ ਵਾਹਨਾਂ ਨੂੰ ਚਲਾ ਸਕਣਗੇ। ਦੱਸ ਦੇਈਏ ਕਿ ਪ੍ਰਦੂਸ਼ਣ ਪੱਧਰ ਵਧਣ ਦੇ ਮੱਦੇਨਜ਼ਰ CAQM ਦੇ ਨਿਰਦੇਸ਼ਾਂ 'ਤੇ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਦਿੱਲੀ ਵਿੱਚ BS-4 ਡੀਜ਼ਲ ਅਤੇ BS-3 ਪੈਟਰੋਲ ਵਾਹਨਾਂ ਦੇ ਸੰਚਾਲਨ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਾਬੰਦੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਜਾਂ ਨਹੀਂ, ਇਹ ਫੈਸਲਾ ਕਰਨ ਲਈ ਸੋਮਵਾਰ ਨੂੰ ਮੀਟਿੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਦਾਜ ਦੇ ਲੋਭੀਆਂ ਦਾ ਸ਼ਰਮਨਾਕ ਕਾਰਾ, ਬੁਲੇਟ ਨਾ ਮਿਲਣ 'ਤੇ ਕੁੱਟਮਾਰ ਕਰ ਘਰੋਂ ਕੱਢੀ ਨਵ-ਵਿਆਹੁਤਾ
ਅਧਿਕਾਰੀ ਨੇ ਕਿਹਾ, “ਪਾਬੰਦੀਆਂ 13 ਨਵੰਬਰ ਤੱਕ ਲਾਗੂ ਸਨ ਤੇ ਅਜੇ ਵਧਾਈਆਂ ਨਹੀਂ ਗਈਆਂ। ਸ਼ਹਿਰ ਵਿੱਚ AQI (ਏਅਰ ਕੁਆਲਿਟੀ ਇੰਡੈਕਸ) ਪਿਛਲੇ 4 ਦਿਨਾਂ ਤੋਂ ਸਥਿਰ ਹੈ। ਅੱਗੇ ਕੀ ਕਰਨ ਦੀ ਲੋੜ ਹੈ, ਇਸ ਬਾਰੇ ਵਿਚਾਰ ਕਰਨ ਲਈ ਅੱਜ ਮੀਟਿੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੰਭੀਰ ਬਿਮਾਰੀ ਦੀ ਲਪੇਟ 'ਚ 30 ਸਾਲਾ ਨੌਜਵਾਨ, ਲੱਖਾਂ ਦਾ ਇੰਜੈਕਸ਼ਨ ਦੇ ਸਕਦੈ ਨਵੀਂ ਜ਼ਿੰਦਗੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।