ਪ੍ਰੇਮ ਵਿਆਹ ਤੋਂ ਨਾਰਾਜ਼ ਸਕੇ ਭਰਾਵਾਂ ਨੇ ਭੈਣ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤਾ ਕਤਲ

Tuesday, Mar 01, 2022 - 05:44 PM (IST)

ਪ੍ਰੇਮ ਵਿਆਹ ਤੋਂ ਨਾਰਾਜ਼ ਸਕੇ ਭਰਾਵਾਂ ਨੇ ਭੈਣ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤਾ ਕਤਲ

ਬਦਾਯੂੰ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਅਲਾਪੁਰ ਖੇਤਰ ’ਚ ਪ੍ਰੇਮ ਵਿਆਹ ਤੋਂ ਨਾਰਾਜ਼ ਦੋ ਨੌਜਵਾਨਾਂ ਨੇ ਮੰਗਲਵਾਰ ਨੂੰ ਆਪਣੀ ਭੈਣ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ।  ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਨੇ ਦਰਜ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਅਲਾਪੁਰ ਥਾਣਾ ਖੇਤਰ ਦੇ ਗੌਰਾਮਈ ਪਿੰਡ ਦੀ ਰਹਿਣ ਵਾਲੀ 21 ਸਾਲਾ ਸ਼ਿਬਲੀ ਨੇ ਇਸੇ ਪਿੰਡ ਦੇ ਰਹਿਣ ਵਾਲੇ ਫਹੀਮ ਨਾਲ ਕਰੀਬ ਡੇਢ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਜਿਸ ਤੋਂ ਸ਼ਿਬਲੀ ਦੇ ਸਕੇ ਭਰਾ ਕਾਫੀ ਨਾਰਾਜ਼ ਸਨ। 

ਪੁਲਸ ਮੁਤਾਬਕ ਅੱਜ ਦੁਪਹਿਰ ਸ਼ਿਬਲੀ ਆਪਣੇ ਪਤੀ ਫਹੀਮ ਨਾਲ ਦਵਾਈ ਲੈਣ ਬਦਾਯੂੰ ਗਈ ਸੀ। ਉਨ੍ਹਾਂ  ਨੇ ਦੱਸਿਆ ਕਿ ਦੁਪਹਿਰ ਬਾਅਦ ਦਵਾਈ ਲੈ ਕੇ ਪਰਤਦੇ ਸਮੇਂ ਸ਼ਿਬਲੀ ਦੇ ਭਰਾਵਾਂ ਨੇ ਉਸ ਨੂੰ ਪਿੱਛੋਂ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਮਰਨ ਵਾਲੀ ਮਹਿਲਾ ਦੇ ਦਿਓਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਲਦ ਦੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰ ਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Tanu

Content Editor

Related News