ਇੰਟਰਨੈੱਟ ਡਾਟਾ ਛੋਟੇ ਭਰਾ ਲਈ ਬਣਿਆ ਕਾਲ, ਵੱਡੇ ਭਰਾ ਨੇ ਦਿੱਤੀ ਭਿਆਨਕ ਮੌਤ

Saturday, Nov 21, 2020 - 05:32 PM (IST)

ਇੰਟਰਨੈੱਟ ਡਾਟਾ ਛੋਟੇ ਭਰਾ ਲਈ ਬਣਿਆ ਕਾਲ, ਵੱਡੇ ਭਰਾ ਨੇ ਦਿੱਤੀ ਭਿਆਨਕ ਮੌਤ

ਜੈਪੁਰ- ਰਾਜਸਥਾਨ ਦੇ ਜੋਧਪੁਰ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 23 ਸਾਲਾ ਨੌਜਵਾਨ ਨੇ ਆਪਣੇ ਛੋਟੇ ਭਰਾ ਦਾ ਇਸ ਲਈ ਚਾਕੂ ਮਾਰ ਬੇਰਹਿਮੀ ਨਾਲ ਕਤਲ ਕਰ ਦਿੱਤਾ, ਕਿਉਂਕਿ ਉਹ ਉਸ ਦਾ ਮੋਬਾਇਲ ਡਾਟਾ ਖਤਮ ਕਰ ਦਿੰਦਾ ਸੀ। ਘਟਨਾ ਸ਼ੁੱਕਰਵਾਰ ਦੀ ਹੈ। ਪੁਲਸ ਨੇ ਦੋਸ਼ੀ ਭਰਾ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਬੁੱਧਵਾਰ ਸ਼ਾਮ ਰਮਨ ਆਪਣੇ ਛੋਟੇ ਭਰਾ ਰਾਏ ਨੂੰ ਛੱਤ 'ਤੇ ਲੈ ਕੇ ਗਿਆ ਸੀ। ਇੱਥੇ ਉਸ ਨੇ ਰਾਏ ਨੂੰ ਮੋਬਾਇਲ ਇੰਟਰਨੈੱਟ ਡਾਟਾ ਖਤਮ ਕਰਨ ਕਰ ਕੇ ਬਹੁਤ ਝਿੜਕਿਆ। ਪੁਲਸ ਨੇ ਦੱਸਿਆ ਕਿ ਇਸੇ ਗੁੱਸੇ 'ਚ ਆ ਕੇ ਰਮਨ ਨੇ ਰਾਏ ਦੀ ਛਾਤੀ 'ਚ 4-5 ਵਾਰ ਚਾਕੂ ਮਾਰਿਆ ਅਤੇ ਦੌੜ ਗਿਆ। ਪੁਲਸ ਅਨੁਸਾਰ ਪਰਿਵਾਰ ਦੇ ਲੋਕਾਂ ਨੇ ਪੀੜਤ ਨੂੰ ਬੁੱਧਵਾਰ ਰਾਤ ਛੱਤ 'ਤੇ ਖੂਨ ਨਾਲ ਲੱਥਪਾਥ ਦੇਖਿਆ। ਇਸ ਤੋਂ ਬਾਅਦ ਰਾਏ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਦਰੋਗਾ ਨੇ ਵਾਪਸ ਕੀਤੇ ਦਾਜ 'ਚ ਮਿਲੇ 11 ਲੱਖ, ਲਾੜਾ ਬੋਲਿਆ- 'ਪੜ੍ਹੀ-ਲਿਖੀ ਪਤਨੀ ਹੀ ਅਸਲੀ ਦਾਜ'

ਦੱਸਿਆ ਜਾ ਰਿਹਾ ਹੈ ਕਿ 23 ਸਾਲਾ ਦੋਸ਼ੀ ਰਮਨ ਟੈਨਿਸ ਦੀ ਕੋਚਿੰਗ ਦਿੰਦਾ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਜਾਰੀ ਹੈ। ਦੋਹਾਂ ਭਰਾਵਾਂ ਤੋਂ ਇਲਾਵਾ ਘਰ 'ਚ ਤਿੰਨ ਭੈਣਾਂ ਹੋਰ ਹਨ। ਪੂਰੀ ਘਟਨਾ ਨਾਲ ਪਰਿਵਾਰ ਡੂੰਘੇ ਸਦਮੇ 'ਚ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਅਜੀਬੋ-ਗਰੀਬ : 18 ਮਹੀਨਿਆਂ ਤੋਂ ਟਾਇਲਟ ਨਹੀਂ ਗਿਆ ਹੈ ਇਹ ਮੁੰਡਾ, ਰੋਜ਼ ਖਾ ਜਾਂਦੈ 20 ਰੋਟੀਆਂ


author

DIsha

Content Editor

Related News